IMG-LOGO
ਹੋਮ ਰਾਸ਼ਟਰੀ: ਅਗਸਤ ਦੇ ਆਖਰੀ ਹਫ਼ਤੇ 5 ਦਿਨ ਬੈਂਕ ਰਹਿਣਗੇ ਬੰਦ, ਜਾਣੋ...

ਅਗਸਤ ਦੇ ਆਖਰੀ ਹਫ਼ਤੇ 5 ਦਿਨ ਬੈਂਕ ਰਹਿਣਗੇ ਬੰਦ, ਜਾਣੋ ਕਿੱਥੇ-ਕਿੱਥੇ ਹੋਵੇਗੀ ਛੁੱਟੀ

Admin User - Aug 23, 2026 04:47 PM
IMG

ਜੇਕਰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਅਗਸਤ ਦੇ ਆਖਰੀ ਹਫ਼ਤੇ ਵਿੱਚ ਤਿਉਹਾਰਾਂ ਅਤੇ ਹਫ਼ਤਾਵਾਰੀ ਛੁੱਟੀਆਂ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕ ਕਈ ਦਿਨ ਬੰਦ ਰਹਿਣਗੇ।

ਹਾਲਾਂਕਿ ਬੈਂਕਾਂ ਦੀਆਂ ਛੁੱਟੀਆਂ ਸਾਰੇ ਦੇਸ਼ ਵਿੱਚ ਇੱਕੋ ਜਿਹੀਆਂ ਨਹੀਂ ਹੁੰਦੀਆਂ। ਰਾਜ ਅਤੇ ਸ਼ਹਿਰ ਦੇ ਅਨੁਸਾਰ ਛੁੱਟੀ ਵੱਖ-ਵੱਖ ਹੋ ਸਕਦੀ ਹੈ।

25 ਅਗਸਤ ਨੂੰ ਓਣਮ ਅਤੇ ਮਿਲਾਦ-ਏ-ਸ਼ਰੀਫ਼ ਨਾਲ ਸਬੰਧਤ ਛੁੱਟੀ ਕਾਰਨ ਕੋਚੀ ਅਤੇ ਤਿਰੂਵਨੰਤਪੁਰਮ ਵਿੱਚ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ।

26 ਅਗਸਤ ਨੂੰ ਈਦ-ਏ-ਮਿਲਾਦ, ਵਾਰਾਫਤ ਅਤੇ ਮਿਲਾਦ-ਉਨ-ਨਬੀ ਦੇ ਮੱਦੇਨਜ਼ਰ ਕਈ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ। ਇਨ੍ਹਾਂ ਵਿੱਚ ਬੇਲਾਪੁਰ, ਬੰਗਲੁਰੂ, ਭੋਪਾਲ, ਹੈਦਰਾਬਾਦ, ਇੰਫਾਲ, ਜੰਮੂ, ਕਾਨਪੁਰ, ਕੋਚੀ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਰਾਏਪੁਰ, ਰਾਂਚੀ, ਸ਼੍ਰੀਨਗਰ, ਤਿਰੂਵਨੰਤਪੁਰਮ ਅਤੇ ਵਿਜੇਵਾੜਾ ਸ਼ਾਮਲ ਹਨ।

28 ਅਗਸਤ ਨੂੰ ਰੱਖੜੀ ਬੰਧਨ ਅਤੇ ਸ਼੍ਰੀਨਾਰਾਇਣ ਜਯੰਤੀ ਦੇ ਤਿਉਹਾਰ ਕਾਰਨ ਅਹਿਮਦਾਬਾਦ, ਭੋਪਾਲ, ਦੇਹਰਾਦੂਨ, ਗੰਗਟੋਕ, ਜੈਪੁਰ, ਜੰਮੂ, ਕਾਨਪੁਰ, ਕੋਚੀ, ਲਖਨਊ, ਸ਼ਿਮਲਾ, ਸ਼੍ਰੀਨਗਰ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।

29 ਅਗਸਤ ਨੂੰ ਮਹੀਨੇ ਦੇ ਚੌਥੇ ਸ਼ਨੀਵਾਰ ਦੀ ਛੁੱਟੀ ਹੋਵੇਗੀ। ਇਸ ਤੋਂ ਅਗਲੇ ਦਿਨ 30 ਅਗਸਤ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਇਸ ਤਰ੍ਹਾਂ ਕਈ ਥਾਵਾਂ ’ਤੇ ਲਗਾਤਾਰ ਛੁੱਟੀਆਂ ਦਾ ਦੌਰ ਰਹੇਗਾ।

ਅਗਲੇ ਮਹੀਨੇ ਸਤੰਬਰ ਵਿੱਚ ਵੀ ਤਿਉਹਾਰਾਂ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ।

4 ਸਤੰਬਰ: ਜਨਮ ਅਸ਼ਟਮੀ ਕਾਰਨ ਅਹਿਮਦਾਬਾਦ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਜੈਪੁਰ, ਜੰਮੂ, ਕਾਨਪੁਰ, ਕੋਚੀ, ਕੋਲਕਾਤਾ ਅਤੇ ਲਖਨਊ ਵਿੱਚ ਬੈਂਕ ਬੰਦ ਰਹਿਣਗੇ।

12 ਸਤੰਬਰ: ਗੁਹਾਟੀ ਵਿੱਚ ਬੈਂਕ ਬੰਦ ਰਹਿਣਗੇ।

14 ਸਤੰਬਰ: ਗਣੇਸ਼ ਚਤੁਰਥੀ ਦੇ ਮੌਕੇ ’ਤੇ ਬੇਲਾਪੁਰ, ਬੰਗਲੁਰੂ, ਭੁਵਨੇਸ਼ਵਰ, ਚੇਨਈ, ਹੈਦਰਾਬਾਦ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।

ਬੈਂਕਾਂ ਦੀਆਂ ਛੁੱਟੀਆਂ ਰਾਜ ਅਤੇ ਸ਼ਹਿਰ ਦੇ ਹਿਸਾਬ ਨਾਲ ਬਦਲ ਸਕਦੀਆਂ ਹਨ। ਇਸ ਲਈ ਬੈਂਕ ਦੀ ਸ਼ਾਖਾ ’ਤੇ ਜਾਣ ਤੋਂ ਪਹਿਲਾਂ ਆਪਣੇ ਇਲਾਕੇ ਲਈ ਛੁੱਟੀ ਦੀ ਸੂਚੀ ਜ਼ਰੂਰ ਚੈੱਕ ਕਰ ਲਓ। ਆਨਲਾਈਨ ਬੈਂਕਿੰਗ, ਮੋਬਾਈਲ ਐਪ ਅਤੇ ATM ਵਰਗੀਆਂ ਸੇਵਾਵਾਂ ਆਮ ਤੌਰ ’ਤੇ ਉਪਲਬਧ ਰਹਿੰਦੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.