IMG-LOGO
ਹੋਮ ਪੰਜਾਬ: BREAKING:-ਬਠਿੰਡਾ ਦੀ ਅਧੂਰੀ ਸੜਕ ਨੂੰ ਲੈ ਕੇ ਹਰਭਜਨ ਈਟੀਓ ਦੀ...

BREAKING:-ਬਠਿੰਡਾ ਦੀ ਅਧੂਰੀ ਸੜਕ ਨੂੰ ਲੈ ਕੇ ਹਰਭਜਨ ਈਟੀਓ ਦੀ ਮਜੀਠੀਆ-ਬਾਦਲ ਨੂੰ ਖੁੱਲ੍ਹੀ ਚੁਣੌਤੀ

Admin User - Aug 23, 2026 11:24 AM
IMG

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਬਠਿੰਡਾ ਦੀ ਇੱਕ ਅਧੂਰੀ ਸੜਕ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਈਟੀਓ ਨੇ ਦੋਸ਼ ਲਾਇਆ ਕਿ ਸੜਕ ਨੂੰ ਲੈ ਕੇ ਗੁੰਮਰਾਹਕੁੰਨ ਵੀਡੀਓ ਰਾਹੀਂ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਅੱਜ ਹੀ ਮੌਕੇ ’ਤੇ ਪਹੁੰਚ ਕੇ ਇਹ ਸਾਬਤ ਕਰਨ ਕਿ ਸੜਕ ਨੂੰ ਹੱਥਾਂ ਨਾਲ ਉਖਾੜਿਆ ਜਾ ਸਕਦਾ ਹੈ। ਮੰਤਰੀ ਨੇ ਸਪੱਸ਼ਟ ਕੀਤਾ ਕਿ ਜੇਕਰ ਸੜਕ ਹੱਥਾਂ ਨਾਲ ਉਖੜ ਜਾਂਦੀ ਹੈ ਤਾਂ ਠੇਕੇਦਾਰ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੜਕ ਹੱਥਾਂ ਨਾਲ ਨਹੀਂ ਉਖੜਦੀ ਤਾਂ ਦੋਵੇਂ ਆਗੂਆਂ ਨੂੰ ਲੋਕਾਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.