ਤਾਜਾ ਖਬਰਾਂ
1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼੍ਰੀਨਗਰ ਏਅਰ ਬੇਸ ਦੀ ਰੱਖਿਆ ਕਰਦਿਆਂ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਨੇ ਅਸਾਧਾਰਣ ਸਾਹਸ ਦਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੀ ਬਹਾਦਰੀ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਮਰਨ ਉਪਰੰਤ ਦੇਸ਼ ਦੇ ਸਰਵਉੱਚ ਸੈਨਿਕ ਸਨਮਾਨ ‘ਪਰਮ ਵੀਰ ਚੱਕਰ’ ਨਾਲ ਨਿਵਾਜਿਆ ਗਿਆ।
ਮੈਰਾਥਨ ਨੂੰ ਲੈ ਕੇ ਐਤਵਾਰ ਸਵੇਰੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਪ੍ਰਚਾਰ ਦੌੜ ਵੀ ਕਰਵਾਈ ਗਈ। ਇਸ ਦੌੜ ਵਿੱਚ ਭਾਰਤੀ ਹਵਾਈ ਸੈਨਾ ਦੇ 50 ਤੋਂ ਵੱਧ ਅਧਿਕਾਰੀਆਂ ਨੇ ਹਿੱਸਾ ਲਿਆ। 12 ਵਿੰਗ ਦੇ ਏਅਰ ਅਫਸਰ ਕਮਾਂਡਿੰਗ (ਏਓਸੀ) ਦੀਪਕ ਪੰਤ ਨੇ ਪ੍ਰਚਾਰ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਪ੍ਰਚਾਰ ਦੌੜ ਦਾ ਮਕਸਦ ਲੋਕਾਂ ਨੂੰ ‘ਸੇਖੋਂ ਇੰਡੀਅਨ ਏਅਰ ਫੋਰਸ ਮੈਰਾਥਨ’ ਨਾਲ ਜੋੜਨਾ ਅਤੇ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਦੀ ਅਦੁੱਤੀ ਬਹਾਦਰੀ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। 4 ਅਕਤੂਬਰ ਨੂੰ ਹੋਣ ਵਾਲੀ ਇਹ ਮੈਰਾਥਨ ਉਨ੍ਹਾਂ ਦੀ ਵੀਰਤਾ ਨੂੰ ਯਾਦ ਕਰਨ ਦੇ ਨਾਲ-ਨਾਲ ਨੌਜਵਾਨਾਂ ਵਿੱਚ ਦੇਸ਼ਭਗਤੀ ਅਤੇ ਹਿੰਮਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਵੀ ਦੇਵੇਗੀ।
Get all latest content delivered to your email a few times a month.