IMG-LOGO
ਹੋਮ ਪੰਜਾਬ, ਰਾਸ਼ਟਰੀ, ਪ੍ਰਤੀ ਵਿਅਕਤੀ ਆਮਦਨ 'ਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲ

ਪ੍ਰਤੀ ਵਿਅਕਤੀ ਆਮਦਨ 'ਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲ

Admin User - Aug 21, 2026 07:27 PM
IMG

ਨਵੀਂ ਦਿੱਲੀ, 21 ਅਗਸਤ 2026-

ਭਾਰਤ ਦੇ ਸਾਲਾਨਾ ਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਵੀ ਪਿੱਛੇ ਰਹਿ ਜਾਣ 'ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ 'ਤੇ ਕਿਹਾ ਕਿ ਅੱਜ ਪਰ ਕੈਪੀਟਾ ਇਨਕਮ ਵਿੱਚ ਭਾਰਤ ਬੰਗਲਾਦੇਸ਼ ਤੋਂ ਵੀ ਪਿੱਛੇ ਹੋ ਗਿਆ ਹੈ। ਦੇਸ਼ ਨੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਇਸ ਲਈ ਬਣਾਇਆ ਸੀ ਕਿ ਉਹ ਸਾਨੂੰ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣਾਉਣਗੇ। ਪਰ ਉਨ੍ਹਾਂ ਨੇ ਤਾਂ ਭਾਰਤ ਨੂੰ ਬੰਗਲਾਦੇਸ਼ ਨਾਲੋਂ ਵੀ ਗਰੀਬ ਬਣਾ ਦਿੱਤਾ। ਅੱਜ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 2800 ਡਾਲਰ ਹੈ, ਜਦੋਂ ਕਿ ਬੰਗਲਾਦੇਸ਼ ਦੀ 2900 ਡਾਲਰ ਹੈ।

ਸ਼ੁੱਕਰਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਇੱਕ ਅਜਿਹੀ ਗੱਲ ਦੱਸਣ ਜਾ ਰਿਹਾ ਹਾਂ ਜਿਸ ਨੂੰ ਸੁਣ ਕੇ ਹਰ ਦੇਸ਼ ਭਗਤ ਨੂੰ ਵੱਡਾ ਝਟਕਾ ਲੱਗੇਗਾ। ਭਾਰਤ, ਬੰਗਲਾਦੇਸ਼ ਨਾਲੋਂ ਵੀ ਜ਼ਿਆਦਾ ਗਰੀਬ ਦੇਸ਼ ਘੋਸ਼ਿਤ ਹੋ ਗਿਆ ਹੈ। ਭਾਰਤ ਦੀ ਸਾਲਾਨਾ ਪਰ ਕੈਪੀਟਾ ਇਨਕਮ 2800 ਡਾਲਰ ਹੈ, ਜਦੋਂ ਕਿ ਬੰਗਲਾਦੇਸ਼ ਦੀ 2900 ਡਾਲਰ ਹੈ। 2014 ਵਿੱਚ ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਸਾਡੀ ਪਰ ਕੈਪੀਟਾ ਇਨਕਮ ਬੰਗਲਾਦੇਸ਼ ਨਾਲੋਂ ਬਹੁਤ ਜ਼ਿਆਦਾ ਸੀ। 2014 ਵਿੱਚ ਸਾਡੀ ਪਰ ਕੈਪੀਟਾ ਇਨਕਮ 1600 ਡਾਲਰ ਸੀ ਅਤੇ ਬੰਗਲਾਦੇਸ਼ ਦੀ 1100 ਡਾਲਰ ਸੀ, ਪਰ ਅੱਜ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸਵਿਟਜ਼ਰਲੈਂਡ ਦੀ ਪਰ ਕੈਪੀਟਾ ਇਨਕਮ 1,15,000 ਡਾਲਰ ਹੈ, ਸਿੰਗਾਪੁਰ ਦੀ 99,000 ਡਾਲਰ ਅਤੇ ਅਮਰੀਕਾ ਦੀ 90,000 ਡਾਲਰ ਹੈ। 2014 ਵਿੱਚ ਲੋਕਾਂ ਨੇ ਵੱਡੀ ਉਮੀਦ ਨਾਲ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਕਿ ਅਸੀਂ ਅਮਰੀਕਾ ਨੂੰ ਪਿੱਛੇ ਛੱਡਾਂਗੇ। ਸਾਨੂੰ ਕੀ ਪਤਾ ਸੀ ਕਿ ਵਿਸ਼ਵ ਗੁਰੂ ਦਾ ਸਪਨਾ ਦਿਖਾਉਣ ਵਾਲੇ ਲੋਕ ਦੇਸ਼ ਨੂੰ ਇੰਨਾ ਲੁੱਟਣਗੇ ਅਤੇ ਚੂਸਣਗੇ ਕਿ 12 ਸਾਲ ਬਾਅਦ ਭਾਰਤ, ਬੰਗਲਾਦੇਸ਼ ਨਾਲੋਂ ਵੀ ਜ਼ਿਆਦਾ ਗਰੀਬ ਹੋ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.