ਤਾਜਾ ਖਬਰਾਂ
ਕੁਆਰਟਰ ਫਾਈਨਲ ਮੁਕਾਬਲੇ ਵਿੱਚ ਟ੍ਰੀਸਾ ਅਤੇ ਗਾਇਤਰੀ ਨੇ ਚੀਨ ਦੀ ਜੀਆ ਯਿਫਾਨ ਅਤੇ ਝਾਂਗ ਸ਼ੁਸ਼ੀਅਨ ਦੀ ਜੋੜੀ ਨੂੰ ਤਿੰਨ ਗੇਮਾਂ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ 16-21, 21-15, 21-13 ਨਾਲ ਮਾਤ ਦਿੱਤੀ। ਕਰੀਬ 1 ਘੰਟਾ 9 ਮਿੰਟ ਚੱਲੇ ਇਸ ਮੁਕਾਬਲੇ ਵਿੱਚ ਭਾਰਤੀ ਜੋੜੀ ਨੇ ਪਹਿਲਾ ਗੇਮ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਲਗਾਤਾਰ ਦੋ ਗੇਮ ਜਿੱਤੇ।
ਇਸ ਜਿੱਤ ਨਾਲ ਟ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਵਿੱਚ ਤਗਮਾ ਜਿੱਤਣ ਵਾਲੀ ਭਾਰਤ ਦੀ ਸਿਰਫ਼ ਦੂਜੀ ਜੋੜੀ ਬਣ ਗਈ ਹੈ। ਇਸ ਤੋਂ ਪਹਿਲਾਂ 2011 ਵਿੱਚ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਨੇ ਲੰਡਨ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਸੱਟ ਤੋਂ ਬਾਅਦ ਵਾਪਸੀ ਕਰਨ ਵਾਲੀ ਇਸ ਭਾਰਤੀ ਜੋੜੀ ਦੀ ਇਹ ਉਪਲਬਧੀ ਖਾਸ ਤੌਰ ’ਤੇ ਮਹੱਤਵਪੂਰਨ ਹੈ। ਟ੍ਰੀਸਾ ਅਤੇ ਗਾਇਤਰੀ ਪਹਿਲਾਂ ਵੀ 2022 ਅਤੇ 2023 ਵਿੱਚ ਲਗਾਤਾਰ ਦੋ ਵਾਰ ਆਲ ਇੰਗਲੈਂਡ ਓਪਨ ਦੇ ਸੈਮੀਫਾਈਨਲ ਤੱਕ ਪਹੁੰਚ ਚੁੱਕੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ 2022 ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ।
ਹੁਣ ਸੈਮੀਫਾਈਨਲ ਵਿੱਚ ਭਾਰਤੀ ਜੋੜੀ ਦੀ ਨਜ਼ਰ ਤਗਮੇ ਦਾ ਰੰਗ ਬਦਲਣ ਅਤੇ ਫਾਈਨਲ ਵਿੱਚ ਜਗ੍ਹਾ ਬਣਾਉਣ ’ਤੇ ਹੋਵੇਗੀ। ਉਨ੍ਹਾਂ ਦੀ ਇਸ ਇਤਿਹਾਸਕ ਦੌੜ ਨੇ ਵਿਸ਼ਵ ਪੱਧਰ ’ਤੇ ਭਾਰਤੀ ਮਹਿਲਾ ਬੈਡਮਿੰਟਨ ਲਈ ਇੱਕ ਹੋਰ ਵੱਡੀ ਉਮੀਦ ਜਗਾਈ ਹੈ।
Get all latest content delivered to your email a few times a month.