IMG-LOGO
ਹੋਮ ਪੰਜਾਬ: ਮੋਹਾਲੀ 'ਚ ਨਿਰਮਾਣ ਅਧੀਨ ਹਸਪਤਾਲ ਦੀ ਬੇਸਮੈਂਟ 'ਚ ਮਿੱਟੀ ਧੱਸਣ...

ਮੋਹਾਲੀ 'ਚ ਨਿਰਮਾਣ ਅਧੀਨ ਹਸਪਤਾਲ ਦੀ ਬੇਸਮੈਂਟ 'ਚ ਮਿੱਟੀ ਧੱਸਣ ਨਾਲ ਭਿਆਨਕ ਹਾਦਸਾ: 2 ਮਜ਼ਦੂਰਾਂ ਦੀ ਮੌਤ, 1 ਗੰਭੀਰ ਜ਼ਖ਼ਮੀ

Admin User - Aug 21, 2026 01:27 PM
IMG

ਏਅਰਪੋਰਟ ਰੋਡ 'ਤੇ ਸਥਿਤ ਏਅਰੋਸਿਟੀ ਇਲਾਕੇ 'ਚ ਵੀਰਵਾਰ ਸ਼ਾਮ ਨੂੰ ਉਸਾਰੀ ਅਧੀਨ ਇੱਕ ਨਿੱਜੀ ਹਸਪਤਾਲ ਦੀ ਬੇਸਮੈਂਟ 'ਚ ਵੱਡਾ ਹਾਦਸਾ ਵਾਪਰ ਗਿਆ। ਬੇਸਮੈਂਟ 'ਚ ਕੰਮ ਦੌਰਾਨ ਅਚਾਨਕ ਮਿੱਟੀ ਦੀ ਢਿੱਗ ਡਿੱਗਣ ਕਾਰਨ ਹੇਠਾਂ ਦੱਬ ਕੇ ਦੋ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇੱਕ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।


ਜਾਣਕਾਰੀ ਅਨੁਸਾਰ ਇਹ ਉਸਾਰੀ ਲਿਬਾਸਾ ਹਸਪਤਾਲ ਨਾਲ ਸਬੰਧਤ ਇੱਕ ਡਾਕਟਰ ਦੀ ਜ਼ਮੀਨ 'ਤੇ ਚੱਲ ਰਹੀ ਸੀ। ਸੜਕ ਤੋਂ ਕਰੀਬ 15 ਫੁੱਟ ਹੇਠਾਂ ਬੇਸਮੈਂਟ ਵਿੱਚ ਮਜ਼ਦੂਰ ਪਲਾਈ ਬੰਨ੍ਹਣ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਉੱਪਰੋਂ ਮਿੱਟੀ ਦਾ ਇੱਕ ਵੱਡਾ ਤੋਦਾ ਆ ਡਿੱਗਿਆ। ਮਲਬੇ ਹੇਠਾਂ ਦੱਬਣ ਕਾਰਨ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਜੇ.ਸੀ.ਬੀ. (JCB) ਮਸ਼ੀਨਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕਰਕੇ ਮਲਬਾ ਹਟਾਇਆ।


ਹਾਦਸੇ 'ਚ ਮਾਰੇ ਗਏ ਦੋਵੇਂ ਮਜ਼ਦੂਰ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ। ਉੱਥੇ ਹੀ ਗੰਭੀਰ ਜ਼ਖ਼ਮੀ ਹੋਏ ਮਜ਼ਦੂਰ ਅਨੁਜ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ 'ਚ ਲੈ ਕੇ ਸ਼ਨਾਖ਼ਤ ਕੀਤੀ ਜਾ ਰਹੀ ਹੈ।


ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਘਟਨਾ ਸਮੇਂ ਮੌਕੇ 'ਚ ਕੁੱਲ ਚਾਰ ਮਜ਼ਦੂਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ ਮਜ਼ਦੂਰ ਵਾਲ-ਵਾਲ ਬਚ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਅਤੇ ਉਸਾਰੀ ਦੌਰਾਨ ਵਰਤੀਆਂ ਗਈਆਂ ਸੁਰੱਖਿਆ ਖਾਮੀਆਂ ਦੀ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.