IMG-LOGO
ਹੋਮ ਪੰਜਾਬ: ਭਗਵੰਤ ਮਾਨ ਦੇ ਸਤੌਜ ਤੋਂ ਸੰਸਦ ਤੱਕ ਦੇ ਸਫ਼ਰ 'ਤੇ...

ਭਗਵੰਤ ਮਾਨ ਦੇ ਸਤੌਜ ਤੋਂ ਸੰਸਦ ਤੱਕ ਦੇ ਸਫ਼ਰ 'ਤੇ ਬਣੀ ਡਾਕੂਮੈਂਟਰੀ 30 ਅਗਸਤ ਨੂੰ ਹੋਵੇਗੀ ਰਿਲੀਜ਼: 7 ਭਾਸ਼ਾਵਾਂ 'ਚ ਦਿਖਾਈ ਜਾਵੇਗੀ ਜੀਵਨ ਕਹਾਣੀ

Admin User - Aug 21, 2026 11:26 AM
IMG

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿੱਜੀ ਜ਼ਿੰਦਗੀ ਅਤੇ ਰਾਜਨੀਤਿਕ ਸਫ਼ਰ ਨੂੰ ਦਰਸਾਉਂਦੀ ਵਿਸ਼ੇਸ਼ ਡਾਕੂਮੈਂਟਰੀ ਫਿਲਮ ‘ਫ੍ਰੌਮ ਸਤੌਜ ਟੂ ਪਾਰਲੀਮੈਂਟ’ ਆਉਂਦੀ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਡਾਕੂਮੈਂਟਰੀ ਇੱਕੋ ਸਮੇਂ ਸੱਤ ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦਾ ਅਧਿਕਾਰਤ ਟ੍ਰੇਲਰ ਸਾਂਝਾ ਕਰਦਿਆਂ ਆਪਣੇ ਇਸ ਸਫ਼ਰ ਨੂੰ ਪਿੰਡ ਦੀ ਮਿੱਟੀ, ਕਾਮੇਡੀ ਦੀ ਦੁਨੀਆ ਅਤੇ ਸੂਬੇ ਦੀ ਵਾਗਡੋਰ ਸੰਭਾਲਣ ਦੇ ਸੰਘਰਸ਼ ਦੀ ਦਾਸਤਾਨ ਦੱਸਿਆ ਹੈ।


ਇਸ ਡਾਕੂਮੈਂਟਰੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਤੋਂ ਸ਼ੁਰੂ ਹੋਏ ਬਚਪਨ, ਮਨੋਰੰਜਨ ਜਗਤ 'ਚ ਸਫ਼ਲਤਾ, ਸਰਗਰਮ ਰਾਜਨੀਤੀ 'ਚ ਪ੍ਰਵੇਸ਼ ਅਤੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਪੂਰੇ ਘਟਨਾਕ੍ਰਮ ਨੂੰ ਪਰੋਇਆ ਗਿਆ ਹੈ। ਫਿਲਮ ਵਿੱਚ 'ਪੀਪਲਜ਼ ਪਾਰਟੀ ਆਫ਼ ਪੰਜਾਬ' ਤੋਂ ਸ਼ੁਰੂਆਤ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਸੰਸਦ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਦੀਆਂ ਜਿੱਤਾਂ ਦਾ ਜ਼ਿਕਰ ਸ਼ਾਮਲ ਹੈ।


ਡਾਕੂਮੈਂਟਰੀ ਵਿੱਚ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ, ਭੈਣ ਮਨਪ੍ਰੀਤ ਕੌਰ ਅਤੇ ਕਲਾ ਜਗਤ ਦੇ ਪੁਰਾਣੇ ਸਾਥੀਆਂ ਦੀਆਂ ਅਣਸੁਣੀਆਂ ਯਾਦਾਂ ਅਤੇ ਇੰਟਰਵਿਊਜ਼ ਵੀ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਮਾਨ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣ, ਵਿਆਪਕ ਸਿਹਤ ਬੀਮਾ ਅਤੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਵਰਗੀਆਂ ਪ੍ਰਮੁੱਖ ਸਰਕਾਰੀ ਯੋਜਨਾਵਾਂ ਨੂੰ ਵੀ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ। ਸਿਆਸੀ ਮਾਹਿਰਾਂ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਡਾਕੂਮੈਂਟਰੀ ਦੇ ਰਿਲੀਜ਼ ਹੋਣ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.