IMG-LOGO
ਹੋਮ ਪੰਜਾਬ: ਮੋਹਾਲੀ: ਕਰੋੜਾਂ ਦੀ ਜਾਇਦਾਦ ਦੇ ਵਿਵਾਦ 'ਚ ਸਾਲੇ ਨੇ ਸਾਥੀ...

ਮੋਹਾਲੀ: ਕਰੋੜਾਂ ਦੀ ਜਾਇਦਾਦ ਦੇ ਵਿਵਾਦ 'ਚ ਸਾਲੇ ਨੇ ਸਾਥੀ ਨਾਲ ਮਿਲ ਕੇ ਕੀਤਾ ਜੀਜੇ ਦਾ ਬੇਰਹਿਮੀ ਨਾਲ ਕਤਲ, ਇਨੋਵਾ ਕਾਰ ਲੈ ਕੇ ਫਰਾਰ

Admin User - Aug 20, 2026 11:32 AM
IMG

ਜ਼ਿਲ੍ਹਾ ਮੋਹਾਲੀ ਦੇ ਸੈਕਟਰ 87 ਤੋਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਪਰਿਵਾਰਕ ਜਾਇਦਾਦ ਦੇ ਝਗੜੇ ਵਿੱਚ ਇੱਕ ਵਿਅਕਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਹੀ ਜੀਜੇ ਅਮਨਦੀਪ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ, ਜਦਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜਾਇਦਾਦ ਉਸ ਦੀ ਮਾਂ ਦੇ ਨਾਂ ਹੋ ਗਈ ਸੀ, ਜਿਸ ਨੇ ਰਮਨਦੀਪ ਨੂੰ ਆਪਣੀ ਮੋਹਾਲੀ ਸਥਿਤ ਕਰੀਬ ਦੋ ਕਨਾਲ ਜ਼ਮੀਨ ਦਾ ਵਾਰਸ ਬਣਾ ਦਿੱਤਾ। ਇਸ ਵਾਰਸਨਾਮੇ ਵਿੱਚੋਂ ਉਸ ਦੇ ਭਰਾ ਪ੍ਰਦੀਪ ਸਿੰਘ ਨੂੰ ਬਾਹਰ ਰੱਖਿਆ ਗਿਆ ਸੀ। ਸੈਕਟਰ 87 ਸਥਿਤ ਇਸ ਜ਼ਮੀਨ 'ਤੇ ਅਮਨਦੀਪ ਨੇ ਇੱਕ ਪ੍ਰਾਪਰਟੀ ਦਫ਼ਤਰ ਅਤੇ 'ਦਿ ਐਲਡਰ ਫਾਰਮ ਹਾਊਸ' ਬਣਾਇਆ ਹੋਇਆ ਸੀ। ਪ੍ਰਦੀਪ ਸਿੰਘ ਅਕਸਰ ਇਸ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਣ ਨੂੰ ਲੈ ਕੇ ਬਹਿਸ ਕਰਦਾ ਰਹਿੰਦਾ ਸੀ।


ਰਮਨਦੀਪ ਅਨੁਸਾਰ 18 ਅਗਸਤ ਦੀ ਸ਼ਾਮ ਨੂੰ ਪ੍ਰਦੀਪ ਆਪਣੇ ਇੱਕ ਦੋਸਤ ਨਾਲ ਫਾਰਮ ਹਾਊਸ ਪਹੁੰਚਿਆ ਅਤੇ ਜਾਇਦਾਦ ਆਪਣੇ ਨਾਂ ਨਾ ਹੋਣ ਕਾਰਨ ਅਮਨਦੀਪ ਨਾਲ ਝਗੜਾ ਕਰਨ ਲੱਗਾ। ਜਦੋਂ ਵਿਵਾਦ ਵਧ ਗਿਆ ਤਾਂ ਦੋਵਾਂ ਨੇ ਅਮਨਦੀਪ 'ਤੇ ਹਮਲਾ ਕਰ ਦਿੱਤਾ। ਜਾਨ ਬਚਾ ਕੇ ਭੱਜ ਰਹੇ ਅਮਨਦੀਪ ਨੂੰ ਦੋਸ਼ੀਆਂ ਨੇ ਫਾਰਮ ਹਾਊਸ ਦੇ ਪਿਛਲੇ ਪਾਸੇ ਘੇਰ ਲਿਆ ਅਤੇ ਉਸ ਦੀ ਗਰਦਨ ਅਤੇ ਪਿੱਠ 'ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਉਸ ਦੇ ਸਿਰ ਅਤੇ ਛਾਤੀ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ।


ਖੂਨ ਨਾਲ ਲੱਥਪਥ ਅਮਨਦੀਪ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪ੍ਰਦੀਪ ਸਿੰਘ ਅਤੇ ਉਸ ਦਾ ਦੋਸਤ ਮ੍ਰਿਤਕ ਦੀ ਇਨੋਵਾ ਕਾਰ (PB-65-AD-0027) ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਪ੍ਰਦੀਪ ਸਿੰਘ ਅਤੇ ਉਸ ਦੇ ਅਣਪਛਾਤੇ ਦੋਸਤ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.