IMG-LOGO
ਹੋਮ ਰਾਸ਼ਟਰੀ: ਜਬਲਪੁਰ ਦੇ ਰੈਸਟੋਰੈਂਟ 'ਚ ਖਾਣਾ ਬਣਾਉਣ ਨੂੰ ਲੈ ਕੇ ਵਿਵਾਦ:...

ਜਬਲਪੁਰ ਦੇ ਰੈਸਟੋਰੈਂਟ 'ਚ ਖਾਣਾ ਬਣਾਉਣ ਨੂੰ ਲੈ ਕੇ ਵਿਵਾਦ: ਨੌਜਵਾਨ ਨੇ ਸਾਥੀ ਕੁੱਕ 'ਤੇ ਚਾਕੂ ਨਾਲ ਕੀਤੇ ਤਾਬੜਤੋੜ ਵਾਰ; ਮੌਤ ਤੋਂ ਬਾਅਦ ਵਾਇਰਲ ਹੋਈ...

Admin User - Aug 19, 2026 02:41 PM
IMG

ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ 'ਮਹਿਫਿਲ ਰੈਸਟੋਰੈਂਟ' ਵਿੱਚ ਮਾਮੂਲੀ ਬਹਿਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਆਪਣੀ ਹੀ ਸਾਥੀ ਮਹਿਲਾ ਕਰਮਚਾਰੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। 14 ਅਗਸਤ ਦੀ ਰਾਤ ਨੂੰ ਵਾਪਰੀ ਇਸ ਵਾਰਦਾਤ ਦੀ ਖੂਨ-ਖਰਾਬੇ ਵਾਲੀ ਸੀਸੀਟੀਵੀ (CCTV) ਫੁਟੇਜ ਸੋਮਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ।


ਮ੍ਰਿਤਕਾ ਦੀ ਪਛਾਣ ਪਾਟਨ ਦੀ ਰਹਿਣ ਵਾਲੀ ਮੁਸਕਾਨ ਚੌਧਰੀ ਵਜੋਂ ਹੋਈ ਹੈ, ਜੋ ਰੈਸਟੋਰੈਂਟ 'ਚ ਬਤੌਰ ਮੁੱਖ ਕੁੱਕ ਕੰਮ ਕਰਦੀ ਸੀ। ਜਾਂਚ ਅਨੁਸਾਰ ਘਟਨਾ ਵਾਲੇ ਦਿਨ ਰਸੋਈ 'ਚ ਕੰਮ ਕਰਨ ਦੌਰਾਨ ਮੁਸਕਾਨ ਦੀ ਦੋਸ਼ੀ ਪਵਨ ਨਾਲ ਖਾਣਾ ਬਣਾਉਣ ਨੂੰ ਲੈ ਕੇ ਤਕਰਾਰ ਹੋ ਗਈ ਸੀ। ਮੁਸਕਾਨ ਵੱਲੋਂ ਮੈਨੇਜਰ ਕੋਲ ਸ਼ਿਕਾਇਤ ਕਰਨ 'ਤੇ ਜਦੋਂ ਮੈਨੇਜਰ ਨੇ ਪਵਨ ਨੂੰ ਝਿੜਕਿਆ, ਤਾਂ ਗੁੱਸੇ ਵਿੱਚ ਆ ਕੇ ਪਵਨ ਨੇ ਰਸੋਈ 'ਚ ਰੋਟੀਆਂ ਬਣਾ ਰਹੀ ਮੁਸਕਾਨ ਦੇ ਪੇਟ 'ਚ ਚਾਕੂ ਨਾਲ ਤਾਬੜਤੋੜ ਵਾਰ ਕਰ ਦਿੱਤੇ। ਹੋਰਨਾਂ ਕਰਮਚਾਰੀਆਂ ਵੱਲੋਂ ਹਸਪਤਾਲ ਪਹੁੰਚਾਉਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਏ.ਐੱਸ.ਪੀ. (ASP) ਸੂਰਿਆਕਾਂਤ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪਵਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਪਵਨ ਬੇਹੱਦ ਗੁੱਸੇ ਵਾਲੇ ਸੁਭਾਅ ਦਾ ਸੀ ਅਤੇ ਪਹਿਲਾਂ ਵੀ ਇੱਕ ਪ੍ਰੇਮ ਪ੍ਰਸੰਗ ਦੇ ਚੱਲਦਿਆਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕਾ ਸੀ। ਪੁਲੀਸ ਵੱਲੋਂ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.