IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ-ਮੁਹਾਲੀ ’ਚ ਭਾਰੀ ਮੀਂਹ ਨੇ ਮਚਾਈ ਹਾਹਾਕਾਰ, ਕਈ ਇਲਾਕੇ ਪਾਣੀ...

ਚੰਡੀਗੜ੍ਹ-ਮੁਹਾਲੀ ’ਚ ਭਾਰੀ ਮੀਂਹ ਨੇ ਮਚਾਈ ਹਾਹਾਕਾਰ, ਕਈ ਇਲਾਕੇ ਪਾਣੀ ’ਚ ਡੁੱਬੇ

Admin User - Aug 18, 2026 08:37 PM
IMG

ਚੰਡੀਗੜ੍ਹ ਅਤੇ ਮੋਹਾਲੀ ਵਿੱਚ ਮੰਗਲਵਾਰ ਸ਼ਾਮ ਪਏ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਕਈ ਥਾਵਾਂ ’ਤੇ ਪਾਣੀ ਦਾ ਪੱਧਰ ਇੱਕ ਤੋਂ ਡੇਢ ਫੁੱਟ ਤੱਕ ਪਹੁੰਚ ਗਿਆ। ਮੀਂਹ ਕਾਰਨ ਚੰਡੀਗੜ੍ਹ ਵਿੱਚ ਹੋਣ ਵਾਲੀ ਮੁਫ਼ਤ ਪੈਟਰੋਲ ਵੰਡ ਮੁਹਿੰਮ ਵੀ ਮੁਲਤਵੀ ਕਰਨੀ ਪਈ ਹੈ, ਜੋ ਹੁਣ 21 ਅਗਸਤ ਨੂੰ ਕਰਵਾਈ ਜਾਵੇਗੀ।

ਮੀਂਹ ਸ਼ਾਮ ਕਰੀਬ 4 ਵਜੇ ਸ਼ੁਰੂ ਹੋਇਆ, ਜਦਕਿ ਜ਼ੀਰਕਪੁਰ ਅਤੇ ਮੋਹਾਲੀ ਵਿੱਚ ਇਸ ਤੋਂ ਪਹਿਲਾਂ ਵੀ ਬਾਰਿਸ਼ ਹੋ ਚੁੱਕੀ ਸੀ। ਇਸ ਕਾਰਨ ਕਈ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਗਿਆ। ਮੌਸਮ ਵਿਭਾਗ ਵੱਲੋਂ ਟ੍ਰਾਈ-ਸਿਟੀ ਲਈ ਰਾਤ 8 ਵਜੇ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ।

ਮੋਹਾਲੀ ਦੇ ਸੈਕਟਰ-70 ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਨਾਲੀਆਂ ਦੀ ਸਫਾਈ, ਡਰੇਨੇਜ ਪ੍ਰਬੰਧ ਸੁਧਾਰਨ ਅਤੇ ਖਰਾਬ ਸੜਕਾਂ ਦੀ ਮੁਰੰਮਤ ਦੀ ਮੰਗ ਕੀਤੀ ਹੈ।

ਮੌਸਮ ਵਿਭਾਗ ਮੁਤਾਬਕ 18 ਅਤੇ 19 ਅਗਸਤ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 19 ਅਗਸਤ ਨੂੰ ਪੰਜਾਬ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ, ਜਦਕਿ ਚੰਡੀਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 20 ਤੋਂ 23 ਅਗਸਤ ਵਿਚਕਾਰ ਮੌਸਮ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਹੈ, ਹਾਲਾਂਕਿ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਜਾਰੀ ਰਹਿ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.