IMG-LOGO
ਹੋਮ ਰਾਸ਼ਟਰੀ, ਖੇਡਾਂ, ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ: ਭਾਰਤ ਦੇ ਆਯੁਸ਼ ਸ਼ੈੱਟੀ ਦਾ ਵੱਡਾ ਉਲਟਫੇਰ;...

ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ: ਭਾਰਤ ਦੇ ਆਯੁਸ਼ ਸ਼ੈੱਟੀ ਦਾ ਵੱਡਾ ਉਲਟਫੇਰ; ਦੁਨੀਆ ਦੇ ਨੰਬਰ-1 ਖਿਡਾਰੀ ਸ਼ੀ ਯੂ ਚੀ ਨੂੰ ਚਟਾਈ ਧੂੜ; ਪੀ.ਵੀ. ਸਿੰਧੂ ਵੀ ਦੂਜੇ ਦੌਰ...

Admin User - Aug 18, 2026 01:07 PM
IMG

ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਖੇ ਸ਼ੁਰੂ ਹੋਈ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਪਹਿਲੇ ਹੀ ਦਿਨ ਭਾਰਤ ਦੇ ਉੱਭਰਦੇ ਖਿਡਾਰੀ ਆਯੁਸ਼ ਸ਼ੈੱਟੀ ਨੇ ਧਮਾਕੇਦਾਰ ਸ਼ੁਰੂਆਤ ਕਰਦਿਆਂ ਵੱਡਾ ਉਲਟਫੇਰ ਕਰ ਦਿੱਤਾ ਹੈ। ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਆਯੁਸ਼ ਨੇ ਮੌਜੂਦਾ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਚੀਨ ਦੇ ਸ਼ੀ ਯੂ ਚੀ ਨੂੰ ਮਾਤ ਦਿੱਤੀ। ਇਸ ਦੇ ਨਾਲ ਹੀ ਮਹਿਲਾ ਸਿੰਗਲਜ਼ 'ਚ ਭਾਰਤ ਦੀ ਸਟਾਰ ਖਿਡਾਰਨ ਪੀ.ਵੀ. ਸਿੰਧੂ ਨੇ ਵੀ ਆਸਾਨ ਜਿੱਤ ਨਾਲ ਅਗਲੇ ਦੌਰ 'ਚ ਜਗ੍ਹਾ ਬਣਾ ਲਈ ਹੈ।

ਇੱਕ ਘੰਟਾ 13 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਆਯੁਸ਼ ਸ਼ੈੱਟੀ ਨੇ ਚੀਨੀ ਖਿਡਾਰੀ ਨੂੰ 21-14, 13-21, 21-19 ਨਾਲ ਹਰਾ ਕੇ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ। ਆਯੁਸ਼ ਨੇ ਪਹਿਲੀ ਗੇਮ 'ਚ 11-5 ਦੀ ਲੀਡ ਬਣਾਉਂਦੇ ਹੋਏ ਆਪਣੇ ਸ਼ਾਨਦਾਰ ਸਮੈਸ਼ਾਂ ਅਤੇ ਡਿਫ਼ੈਂਸ ਦੇ ਦਮ 'ਤੇ 21-14 ਨਾਲ ਜਿੱਤ ਦਰਜ ਕੀਤੀ। ਹਾਲਾਂਕਿ ਦੂਜੀ ਗੇਮ 'ਚ ਸ਼ੀ ਯੂ ਚੀ ਨੇ ਵਾਪਸੀ ਕਰਦਿਆਂ ਆਯੁਸ਼ ਨੂੰ ਗਲਤੀਆਂ ਕਰਨ ਲਈ ਮਜਬੂਰ ਕੀਤਾ ਅਤੇ 13-21 ਨਾਲ ਗੇਮ ਆਪਣੇ ਨਾਂ ਕੀਤੀ। ਫੈਸਲਾਕੁੰਨ ਗੇਮ ਵਿੱਚ ਆਯੁਸ਼ ਨੇ 15-5 ਦੀ ਵੱਡੀ ਲੀਡ ਬਣਾ ਲਈ ਸੀ, ਪਰ ਚੀਨੀ ਖਿਡਾਰੀ ਨੇ ਲਗਾਤਾਰ ਅੰਕ ਹਾਸਲ ਕਰਕੇ ਸਕੋਰ 20-19 ਕਰ ਦਿੱਤਾ। ਅੰਤ 'ਚ ਆਯੁਸ਼ ਨੇ ਸੰਜਮ ਬਣਾ ਕੇ ਰੱਖਿਆ ਅਤੇ ਆਖਰੀ ਅੰਕ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ।

ਦੂਜੇ ਪਾਸੇ, ਮਹਿਲਾ ਸਿੰਗਲਜ਼ ਵਰਗ ਵਿੱਚ ਭਾਰਤ ਦੀ ਵਿਸ਼ਵ ਨੰਬਰ 9 ਖਿਡਾਰਨ ਪੀ.ਵੀ. ਸਿੰਧੂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿੰਧੂ ਨੇ ਮਹਿਜ਼ 29 ਮਿੰਟ ਚੱਲੇ ਮੈਚ ਵਿੱਚ ਆਇਰਲੈਂਡ ਦੀ ਸੋਫੀਆ ਨੋਬਲ ਨੂੰ 21-7, 21-11 ਨਾਲ ਮਾਤ ਦਿੱਤੀ। ਪਹਿਲੀ ਗੇਮ 'ਚ 8-0 ਦੀ ਸ਼ੁਰੂਆਤੀ ਲੀਡ ਲੈ ਕੇ ਸਿੰਧੂ ਨੇ ਵਿਰੋਧੀ ਖਿਡਾਰਨ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਦੂਜੇ ਦੌਰ ਵਿੱਚ ਹੁਣ ਪੀ.ਵੀ. ਸਿੰਧੂ ਦਾ ਸਾਹਮਣਾ ਕੈਨੇਡਾ ਦੀ ਵੇਨ ਯੂ ਝਾਂਗ ਨਾਲ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.