IMG-LOGO
ਹੋਮ ਪੰਜਾਬ: ਅਜਨਾਲਾ 'ਚ 20 ਦਿਨ ਪਹਿਲਾਂ ਦਫ਼ਨਾਈ ਲਾਸ਼ ਕਬਰ 'ਚੋਂ ਬਾਹਰ...

ਅਜਨਾਲਾ 'ਚ 20 ਦਿਨ ਪਹਿਲਾਂ ਦਫ਼ਨਾਈ ਲਾਸ਼ ਕਬਰ 'ਚੋਂ ਬਾਹਰ ਕੱਢੀ: ਭੈਣ ਨੇ ਜਤਾਇਆ ਭਰਾ ਦੇ ਕਤਲ ਦਾ ਸ਼ੱਕ; ਪੋਸਟਮਾਰਟਮ ਲਈ ਭੇਜੀ ਦੇਹ

Admin User - Aug 18, 2026 11:02 AM
IMG

ਅਜਨਾਲਾ/ਅੰਮ੍ਰਿਤਸਰ: ਨੇੜਲੇ ਪਿੰਡ ਤੇੜਾ ਕਲਾਂ ਵਿੱਚ ਕਰੀਬ 20 ਦਿਨ ਪਹਿਲਾਂ ਭੇਤਭਰੀ ਹਾਲਤ ਵਿੱਚ ਹੋਈ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਨੇ ਅਚਾਨਕ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਦੀ ਭੈਣ ਦੁਆਰਾ ਕਤਲ ਦਾ ਖ਼ਦਸ਼ਾ ਜਤਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਕਾਨੂੰਨੀ ਕਾਰਵਾਈ ਕਰਦਿਆਂ ਮ੍ਰਿਤਕ ਸੋਨੀ ਮਸੀਹ ਦੀ ਲਾਸ਼ ਨੂੰ ਅੱਜ ਕਬਰ ਖੋਦ ਕੇ ਬਾਹਰ ਕਢਵਾਇਆ।


ਪੁਲੀਸ ਅਤੇ ਸਥਾਨਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 27 ਜੁਲਾਈ ਨੂੰ ਸੋਨੀ ਮਸੀਹ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ ਸੀ। ਉਸ ਸਮੇਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਇੱਕ ਆਮ ਮੌਤ ਸਮਝਦਿਆਂ ਈਸਾਈ ਰੀਤੀ-ਰਿਵਾਜਾਂ ਅਨੁਸਾਰ ਦੇਹ ਨੂੰ ਦਫ਼ਨਾ ਦਿੱਤਾ ਸੀ।


ਘਟਨਾ ਦੇ ਕੁਝ ਦਿਨਾਂ ਬਾਅਦ ਮ੍ਰਿਤਕ ਦੀ ਭੈਣ ਨੇ ਮਾਮਲੇ 'ਚ ਗੰਭੀਰ ਸਵਾਲ ਖੜ੍ਹੇ ਕਰਦਿਆਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਭਰਾ ਦੀ ਮੌਤ ਕੁਦਰਤੀ ਨਹੀਂ, ਬਲਕਿ ਉਸ ਦਾ ਕਤਲ ਕੀਤਾ ਗਿਆ ਹੈ। ਭੈਣ ਦੇ ਖ਼ਦਸ਼ੇ ਅਤੇ ਲਿਖਤੀ ਬਿਆਨਾਂ ਦੇ ਆਧਾਰ 'ਤੇ ਪ੍ਰਸ਼ਾਸਨ ਤੁਰੰਤ ਐਕਸ਼ਨ 'ਚ ਆਇਆ ਅਤੇ ਐੱਸ.ਡੀ.ਐੱਮ. (SDM) ਦੀ ਮੌਜੂਦਗੀ ਹੇਠ ਦੇਹ ਨੂੰ ਕਬਰ 'ਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ


ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਟੀਮ ਦੀ ਹਾਜ਼ਰੀ 'ਚ ਲਾਸ਼ ਨੂੰ ਬਾਹਰ ਕਢਵਾ ਕੇ ਫੋਰੈਂਸਿਕ ਜਾਂਚ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲੀਸ ਮੁਤਾਬਕ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਅਤੇ ਇਸ ਪਿੱਛੇ ਕਿਸੇ ਅਪਰਾਧਿਕ ਸਾਜ਼ਿਸ਼ ਦੇ ਹੋਣ ਜਾਂ ਨਾ ਹੋਣ ਦੀ ਸਥਿਤੀ ਸਪੱਸ਼ਟ ਹੋ ਸਕੇਗੀ। ਫਿਲਹਾਲ ਪੁਲੀਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.