IMG-LOGO
ਹੋਮ ਪੰਜਾਬ: ਲੋਹਡ ਖੱਡ ਕੀਰਤਪੁਰ ਸਾਹਿਬ ਵਿਖੇ ਮੁੜ ਵਾਪਰਿਆ ਹਾਦਸਾ, ਨਹਾਉਂਦੇ ਸਮੇਂ...

ਲੋਹਡ ਖੱਡ ਕੀਰਤਪੁਰ ਸਾਹਿਬ ਵਿਖੇ ਮੁੜ ਵਾਪਰਿਆ ਹਾਦਸਾ, ਨਹਾਉਂਦੇ ਸਮੇਂ 34 ਸਾਲਾ ਨੌਜਵਾਨ ਡੁੱਬਿਆ

Admin User - Aug 17, 2026 07:14 PM
IMG

ਕੀਰਤਪੁਰ ਸਾਹਿਬ ਦੀ ਲੋਹਡ ਖੱਡ ਵਿੱਚ ਨਹਾਉਂਦੇ ਸਮੇਂ ਇੱਕ ਹੋਰ ਨੌਜਵਾਨ ਦੇ ਡੁੱਬਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 34 ਸਾਲਾ ਰੋਹਿਤ ਕੁਮਾਰ, ਵਾਸੀ ਸੰਗਰੂਰ, ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਵਾਪਸ ਸੰਗਰੂਰ ਜਾ ਰਿਹਾ ਸੀ।

ਵਾਪਸੀ ਦੌਰਾਨ ਰੋਹਿਤ ਕੁਮਾਰ ਨੇ ਲੋਹਡ ਖੱਡ ਵਿੱਚ ਨਹਾਉਣ ਲਈ ਰੁਕਣ ਦੀ ਇੱਛਾ ਜ਼ਾਹਰ ਕੀਤੀ। ਪਾਣੀ ਵਿੱਚ ਨਹਾਉਂਦੇ ਸਮੇਂ ਉਹ ਅਚਾਨਕ ਡੂੰਘੇ ਹਿੱਸੇ ਵਿੱਚ ਚਲਾ ਗਿਆ ਅਤੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ। ਨਾਲ ਮੌਜੂਦ ਦੋਸਤ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਪਾਣੀ ਵਿੱਚ ਰੁੜ੍ਹ ਗਿਆ।

ਘਟਨਾ ਦੀ ਸੂਚਨਾ ਮਿਲਣ ’ਤੇ ਕੀਰਤਪੁਰ ਸਾਹਿਬ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

ਲੋਹਡ ਖੱਡ ਵਿੱਚ ਪਿਛਲੇ ਕਰੀਬ ਤਿੰਨ ਮਹੀਨਿਆਂ ਦੌਰਾਨ ਕਈ ਲੋਕਾਂ ਦੀ ਜਾਨ ਜਾਣ ਕਾਰਨ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਖੱਡ ਦੇ ਖ਼ਤਰਨਾਕ ਹਿੱਸਿਆਂ ’ਤੇ ਚੇਤਾਵਨੀ ਬੋਰਡ ਲਗਾਉਣ, ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਅਤੇ ਨਹਾਉਣ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਲੋੜ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.