IMG-LOGO
ਹੋਮ ਪੰਜਾਬ: ਵੱਡੀ ਕਾਰਵਾਈ: ਸ਼ਹਿਜ਼ਾਦ ਭੱਟੀ ਨੈੱਟਵਰਕ ਨਾਲ ਜੁੜੇ 44 ਸ਼ੱਕੀ ਕਾਬੂ,...

ਵੱਡੀ ਕਾਰਵਾਈ: ਸ਼ਹਿਜ਼ਾਦ ਭੱਟੀ ਨੈੱਟਵਰਕ ਨਾਲ ਜੁੜੇ 44 ਸ਼ੱਕੀ ਕਾਬੂ, ਹਥਿਆਰ ਤੇ ਗ੍ਰਨੇਡ ਬਰਾਮਦ

Admin User - Aug 17, 2026 06:16 PM
IMG

ਦੇਸ਼ ਦੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਕਥਿਤ ਆਈ.ਐੱਸ.ਆਈ. ਸਮਰਥਿਤ ਸ਼ਹਿਜ਼ਾਦ ਭੱਟੀ ਨੈੱਟਵਰਕ ਖ਼ਿਲਾਫ਼ ਦੇਸ਼ ਭਰ ਵਿੱਚ ਵੱਡੀ ਕਾਰਵਾਈ ਕੀਤੀ। 14 ਸੂਬਿਆਂ ਵਿੱਚ ਇੱਕੋ ਸਮੇਂ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ 253 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 44 ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਜਾਂਚ ਏਜੰਸੀਆਂ ਮੁਤਾਬਕ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਆਈ.ਈ.ਡੀ., ਪਾਕਿਸਤਾਨ ਆਰਡੀਨੈਂਸ ਫ਼ੈਕਟਰੀ (POF) ਦੀ ਮਾਰਕਿੰਗ ਵਾਲੇ ਹੈਂਡ ਗ੍ਰਨੇਡ, ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਸੀ.ਸੀ.ਟੀ.ਵੀ. ਕੈਮਰੇ ਬਰਾਮਦ ਕੀਤੇ ਗਏ ਹਨ। ਮਾਮਲਿਆਂ ਵਿੱਚ UAPA, BNS, ਆਰਮਜ਼ ਐਕਟ, NDPS ਐਕਟ ਅਤੇ ਵਿਸਫੋਟਕ ਪਦਾਰਥ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।

ਰਾਜਵਾਰ ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼ ਵਿੱਚੋਂ 62, ਹਰਿਆਣਾ ਵਿੱਚੋਂ 52, ਦਿੱਲੀ ਵਿੱਚੋਂ 51 ਅਤੇ ਪੰਜਾਬ ਵਿੱਚੋਂ 44 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਏਜੰਸੀਆਂ ਦਾ ਦਾਅਵਾ ਹੈ ਕਿ ਇਸ ਨੈੱਟਵਰਕ ਨਾਲ ਸਬੰਧਤ ਮਾਮਲਿਆਂ ਵਿੱਚ ਹੁਣ ਤੱਕ 80 ਤੋਂ ਵੱਧ ਐੱਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ ਕਿ ਵਿਦੇਸ਼ ਵਿੱਚ ਬੈਠਾ ਸ਼ਹਿਜ਼ਾਦ ਭੱਟੀ ਸੋਸ਼ਲ ਮੀਡੀਆ ਅਤੇ ਵ੍ਹਟਸਐਪ ਰਾਹੀਂ ਪੰਜਾਬ ਵਿੱਚ ਮੌਜੂਦ ਕਥਿਤ ਸਥਾਨਕ ਸੰਪਰਕਾਂ ਨਾਲ ਰਾਬਤਾ ਰੱਖਦਾ ਸੀ। ਏਜੰਸੀਆਂ ਮੁਤਾਬਕ ਕੁਝ ਨੌਜਵਾਨਾਂ ਦੀ ਵਰਤੋਂ ਰੇਕੀ, ਲੌਜਿਸਟਿਕਸ ਅਤੇ ਹੋਰ ਗਤੀਵਿਧੀਆਂ ਲਈ ਕੀਤੇ ਜਾਣ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਨੈੱਟਵਰਕ ਨਾਲ ਜੁੜੇ ਹੋਰ ਸੰਪਰਕਾਂ ਅਤੇ ਸਰਹੱਦ ਪਾਰੋਂ ਹੋਣ ਵਾਲੇ ਸੰਭਾਵਿਤ ਰਾਬਤਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.