ਤਾਜਾ ਖਬਰਾਂ
ਨਵੇਂ ਡਰਾਫ਼ਟ ਅਨੁਸਾਰ ਸੜਕਾਂ, ਖਾਲੀ ਪਲਾਟਾਂ, ਨਾਲੀਆਂ ਜਾਂ ਜਲ ਸਰੋਤਾਂ ਵਿੱਚ ਕੂੜਾ ਸੁੱਟਣਾ ਨਿਯਮਾਂ ਦੀ ਉਲੰਘਣਾ ਮੰਨੀ ਜਾਵੇਗੀ। ਵੱਖ-ਵੱਖ ਉਲੰਘਣਾਵਾਂ ਲਈ 500 ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਜੁਰਮਾਨੇ ਦੀ ਤਜਵੀਜ਼ ਕੀਤੀ ਗਈ ਹੈ। ਵਾਰ-ਵਾਰ ਨਿਯਮ ਤੋੜਨ ਵਾਲਿਆਂ ਲਈ ਜੁਰਮਾਨੇ ਦੀ ਰਕਮ ਪੜਾਅਵਾਰ ਵਧਾਉਣ ਦੀ ਵੀ ਵਿਵਸਥਾ ਹੈ।
ਇਸ ਦੇ ਨਾਲ ਹੀ ਖੁੱਲ੍ਹੇ ਵਿੱਚ ਕੂੜਾ ਸਾੜਨ ਅਤੇ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਖ਼ਿਲਾਫ਼ ਵੀ ਸਖ਼ਤੀ ਕੀਤੀ ਜਾਵੇਗੀ। ਹਾਲਾਂਕਿ 10 ਲੱਖ ਰੁਪਏ ਦਾ ਜੁਰਮਾਨਾ ਹਰ ਆਮ ਉਲੰਘਣਾ ਲਈ ਨਹੀਂ ਹੋਵੇਗਾ, ਸਗੋਂ ਜੁਰਮਾਨਾ ਉਲੰਘਣਾ ਦੀ ਗੰਭੀਰਤਾ ਅਤੇ ਨਿਰਧਾਰਤ ਨਿਯਮਾਂ ਦੇ ਅਧਾਰ ‘ਤੇ ਤੈਅ ਕੀਤਾ ਜਾਵੇਗਾ।
ਨਵੀਂ ਪ੍ਰਣਾਲੀ ਵਿੱਚ ਨਗਰ ਨਿਗਮ ਦੀ ਜਵਾਬਦੇਹੀ ਵੀ ਤੈਅ ਕੀਤੀ ਗਈ ਹੈ। ਨਿਗਮ ਨੂੰ ਘਰਾਂ ਤੋਂ ਵੱਖਰਾ ਕੀਤਾ ਕੂੜਾ ਇਕੱਠਾ ਕਰਨ, ਕੂੜੇ ਦੇ ਹੌਟਸਪੌਟਸ ਦੀ ਪਛਾਣ ਕਰਨ, ਲੋੜੀਂਦੇ ਡਸਟਬਿਨ ਮੁਹੱਈਆ ਕਰਵਾਉਣ ਅਤੇ ਸੜਕਾਂ ਤੇ ਨਾਲੀਆਂ ਦੀ ਨਿਯਮਿਤ ਸਫ਼ਾਈ ਯਕੀਨੀ ਬਣਾਉਣੀ ਹੋਵੇਗੀ।
ਫਿਲਹਾਲ ਇਹ ਨਿਯਮ ਡਰਾਫ਼ਟ ਪੜਾਅ ਵਿੱਚ ਹਨ। ਨਗਰ ਨਿਗਮ ਨੇ ਸ਼ਹਿਰ ਵਾਸੀਆਂ ਅਤੇ ਸਬੰਧਿਤ ਧਿਰਾਂ ਤੋਂ 15 ਦਿਨਾਂ ਦੇ ਅੰਦਰ ਸੁਝਾਅ ਅਤੇ ਇਤਰਾਜ਼ ਮੰਗੇ ਹਨ। ਲੋਕ ਆਪਣੇ ਸੁਝਾਅ [email protected] ‘ਤੇ ਭੇਜ ਸਕਦੇ ਹਨ ਜਾਂ ਐੱਮ.ਓ.ਐੱਚ. ਦਫ਼ਤਰ ਵਿੱਚ ਜਮ੍ਹਾ ਕਰਵਾ ਸਕਦੇ ਹਨ। ਜਨਤਾ ਤੋਂ ਮਿਲੇ ਸੁਝਾਵਾਂ ਤੋਂ ਬਾਅਦ ਹੀ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
Get all latest content delivered to your email a few times a month.