IMG-LOGO
ਹੋਮ ਪੰਜਾਬ: ਆਜ਼ਾਦੀ ਦਿਹਾੜੇ ’ਤੇ ਨੌਜਵਾਨ ਸ਼ੂਟਰ ਜਪਜੋਤ ਸਿੰਘ ਦਰਦੀ ਦਾ ਸਨਮਾਨ

ਆਜ਼ਾਦੀ ਦਿਹਾੜੇ ’ਤੇ ਨੌਜਵਾਨ ਸ਼ੂਟਰ ਜਪਜੋਤ ਸਿੰਘ ਦਰਦੀ ਦਾ ਸਨਮਾਨ

Admin User - Aug 15, 2026 09:01 PM
IMG

ਪਟਿਆਲਾ ਵਿਖੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ 9ਵੀਂ ਜਮਾਤ ਦੇ ਹੋਣਹਾਰ ਸ਼ੂਟਰ ਜਪਜੋਤ ਸਿੰਘ ਦਰਦੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਪਜੋਤ ਨੂੰ ਪ੍ਰਸ਼ੰਸਾ ਪੱਤਰ ਭੇਟ ਕਰਕੇ ਉਸਦੀ ਖੇਡ ਪ੍ਰਤਿਭਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਮਦਨ ਲਾਲ, ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਸਾਰਿਆਂ ਨੇ ਜਪਜੋਤ ਸਿੰਘ ਦੇ ਸ਼ੂਟਿੰਗ ਦੇ ਹੁਨਰ ਅਤੇ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ।

ਜਪਜੋਤ ਸਿੰਘ ਦਰਦੀ 9ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ 10 ਮੀਟਰ ਸ਼ੂਟਿੰਗ ਮੁਕਾਬਲਿਆਂ ਵਿੱਚ ਸਿਲਵਰ ਤੇ ਗੋਲਡ ਮੈਡਲ ਜਿੱਤ ਚੁੱਕਾ ਹੈ। ਉਹ ਪੜ੍ਹਾਈ ਦੇ ਨਾਲ-ਨਾਲ ਏ.ਐੱਸ. ਸ਼ੂਟਿੰਗ ਅਕੈਡਮੀ ਵਿੱਚ ਅਭਿਆਸ ਕਰਕੇ ਆਪਣੇ ਹੁਨਰ ਨੂੰ ਨਿਖਾਰ ਰਿਹਾ ਹੈ।

ਜਪਜੋਤ ਦਾ ਸੁਪਨਾ ਆਪਣੇ ਖੇਡ ਹੁਨਰ ਨੂੰ ਹੋਰ ਬਿਹਤਰ ਬਣਾਉਣਾ ਅਤੇ ਭਵਿੱਖ ਵਿੱਚ ਦੇਸ਼ ਲਈ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.