ਤਾਜਾ ਖਬਰਾਂ
ਅੰਮ੍ਰਿਤਸਰ: ਸ਼ਹਿਰ ਵਿੱਚ ਬੰਦ ਰੇਲਵੇ ਫਾਟਕ ਦੇ ਹੇਠਾਂ ਤੋਂ ਲੰਘਣ ਦੀ ਲਾਪਰਵਾਹੀ ਇੱਕ ਅਣਪਛਾਤੇ ਵਿਅਕਤੀ ਲਈ ਜਾਨਲੇਵਾ ਸਾਬਤ ਹੋਈ। ਵੀਰਵਾਰ ਦੇਰ ਸ਼ਾਮ ਬੰਦ ਫਾਟਕ ਹੇਠੋਂ ਸਾਈਕਲ ਕੱਢ ਕੇ ਰੇਲਵੇ ਟਰੈਕ ਪਾਰ ਕਰਦੇ ਸਮੇਂ ਇੱਕ ਵਿਅਕਤੀ ਡੀ.ਐੱਮ.ਯੂ. (DMU) ਪੈਸੈਂਜਰ ਟਰੇਨ ਦੀ ਜ਼ੱਦ ਵਿੱਚ ਆ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਦੇ ਸਿਰ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ (GRP) ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ। ਪੁਲਿਸ ਅਨੁਸਾਰ ਮ੍ਰਿਤਕ ਦੀ ਉਮਰ ਲਗਭਗ 40 ਤੋਂ 45 ਸਾਲ ਦੇ ਵਿਚਕਾਰ ਜਾਪਦੀ ਹੈ। ਮੌਕੇ ਤੋਂ ਇੱਕ ਸਾਈਕਲ ਬਰਾਮਦ ਹੋਇਆ ਹੈ, ਪਰ ਪਛਾਣ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲਿਆ। ਜੀ.ਆਰ.ਪੀ. ਨੇ ਸ਼ਨਾਖ਼ਤ ਲਈ ਦੇਹ ਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਆਸ-ਪਾਸ ਦੇ ਥਾਣਿਆਂ 'ਚ ਸੂਚਨਾ ਭੇਜ ਦਿੱਤੀ ਹੈ।
ਮਾਮਲੇ ਸਬੰਧੀ ਪੁਲਿਸ ਨੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਰਵਿੰਦਰ ਪਾਲ ਸਿੰਘ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਰੇਲਵੇ ਫਾਟਕ ਬੰਦ ਹੋਣ ਦੀ ਸੂਰਤ ਵਿੱਚ ਕਦੇ ਵੀ ਜਲਦਬਾਜ਼ੀ ਜਾਂ ਅਣਗਹਿਲੀ ਨਾ ਵਰਤੋ। ਬੰਦ ਫਾਟਕ ਦੇ ਹੇਠਾਂ ਤੋਂ ਨਿਕਲ ਕੇ ਰੇਲਵੇ ਲਾਈਨ ਪਾਰ ਕਰਨ ਦੀ ਕੋਸ਼ਿਸ਼ ਅਕਸਰ ਅਜਿਹੇ ਭਿਆਨਕ ਹਾਦਸਿਆਂ ਦਾ ਕਾਰਨ ਬਣਦੀ ਹੈ।
Get all latest content delivered to your email a few times a month.