IMG-LOGO
ਹੋਮ ਪੰਜਾਬ: ਪਟਿਆਲਾ 'ਚ ਪਿਟਬੁੱਲ ਦਾ ਖ਼ੂਨੀ ਕਹਿਰ: ਘਰ ਦੇਖਣ ਆਏ ਜੋੜੇ...

ਪਟਿਆਲਾ 'ਚ ਪਿਟਬੁੱਲ ਦਾ ਖ਼ੂਨੀ ਕਹਿਰ: ਘਰ ਦੇਖਣ ਆਏ ਜੋੜੇ 'ਤੇ ਕੀਤਾ ਜਾਨਲੇਵਾ ਹਮਲਾ, ਮਾਸੂਮਾਂ ਨੂੰ ਬਚਾਉਣ ਲਈ ਲੋਕਾਂ ਨੇ ਡੰਡਿਆਂ ਨਾਲ ਕੁੱਤਾ ਸ਼ਾਂਤ ਕੀਤਾ;...

Admin User - Aug 13, 2026 11:01 AM
IMG

ਧਰਤੀ 'ਤੇ ਇਨਸਾਨਾਂ ਦੇ ਸਭ ਤੋਂ ਵਫ਼ਾਦਾਰ ਮੰਨੇ ਜਾਣ ਵਾਲੇ ਜਾਨਵਰ ਦੇ ਹਿੰਸਕ ਰੂਪ ਨੇ ਪਟਿਆਲਾ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਥੇ ਇੱਕ ਪਾਲਤੂ ਪਿਟਬੁੱਲ ਕੁੱਤੇ ਨੇ ਘਰ ਦੇਖਣ ਆਏ ਜੋੜੇ 'ਤੇ ਅਚਾਨਕ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਕੁੱਤੇ ਨੇ ਪਹਿਲਾਂ ਔਰਤ ਦੀ ਲੱਤ ਅਤੇ ਬਾਂਹ ਨੂੰ ਆਪਣੇ ਮਜ਼ਬੂਤ ਜਬਾੜਿਆਂ 'ਚ ਦਬਾ ਲਿਆ ਅਤੇ ਬਚਾਉਣ ਆਏ ਉਸ ਦੇ ਬੈਂਕਰ ਪਤੀ ਦੀ ਪਿੱਠ ਅਤੇ ਪੱਟ 'ਤੇ ਗੰਭੀਰ ਦੰਦ ਗੱਡ ਦਿੱਤੇ। ਘਟਨਾ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।


ਮੌਕੇ 'ਤੇ ਮੌਜੂਦ ਚਸ਼ਮਦੀਦਾਂ ਅਨੁਸਾਰ, ਜੋੜੇ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ 5-6 ਲੋਕ ਡੰਡੇ ਲੈ ਕੇ ਮੌਕੇ 'ਤੇ ਪਹੁੰਚੇ। ਲੋਕਾਂ ਵੱਲੋਂ ਕੁੱਤੇ 'ਤੇ ਲਗਭਗ 40 ਤੋਂ 50 ਵਾਰ ਡੰਡਿਆਂ ਨਾਲ ਵਾਰ ਕਰਨ ਤੋਂ ਬਾਅਦ ਹੀ ਉਹ ਜੋੜੇ ਨੂੰ ਛੱਡ ਕੇ ਘਰ ਅੰਦਰ ਭੱਜਿਆ। ਜ਼ਖ਼ਮੀ ਅੰਕਿਤ (ਯੈੱਸ ਬੈਂਕ ਕਰਮਚਾਰੀ) ਅਤੇ ਉਸ ਦੀ ਪਤਨੀ (ਪ੍ਰਾਈਵੇਟ ਅਧਿਆਪਕਾ) ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਔਰਤ ਦੀ ਬਾਂਹ ਦੀ ਗੰਭੀਰ ਸਰਜਰੀ ਕਰਨੀ ਪਈ ਹੈ, ਜਦਕਿ ਅੰਕਿਤ ਦੇ ਸਰੀਰ 'ਤੇ ਕਈ ਟਾਂਕੇ ਲਗਾਏ ਗਏ ਹਨ।


ਪੀੜਤ ਅੰਕਿਤ ਨੇ ਅਨਾਜ ਮੰਡੀ ਥਾਣੇ 'ਚ ਕੁੱਤੇ ਦੇ ਮਾਲਕ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਅੰਕਿਤ ਦਾ ਕਹਿਣਾ ਹੈ ਕਿ ਜੇਕਰ ਮੌਕੇ 'ਤੇ ਲੋਕ ਨਾ ਪਹੁੰਚਦੇ ਤਾਂ ਕੁੱਤਾ ਉਨ੍ਹਾਂ ਦੀ ਜਾਨ ਲੈ ਲੈਂਦਾ। ਪੁਲਿਸ ਅਧਿਕਾਰੀਆਂ ਅਨੁਸਾਰ, ਔਰਤ ਦੀ ਹਾਲਤ ਅਜੇ ਬਿਆਨ ਦੇਣਯੋਗ ਨਹੀਂ ਹੈ, ਜਿਸ ਕਾਰਨ ਉਸ ਦੇ ਠੀਕ ਹੁੰਦੇ ਹੀ ਬਿਆਨ ਦਰਜ ਕਰ ਕੇ ਕੁੱਤੇ ਦੇ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.