IMG-LOGO
ਹੋਮ ਪੰਜਾਬ: ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ...

ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਕੀਤਾ ਵਿਸਥਾਰ, 11 ਨਵੇਂ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

Admin User - Aug 11, 2026 08:13 PM
IMG

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ 11 ਹੋਰ ਨੌਜਵਾਨ ਆਗੂਆਂ ਨੂੰ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਲਈ ਯੂਥ ਅਕਾਲੀ ਦਲ ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ।

ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਆਗੂਆਂ ਵਿੱਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਸ਼ਾਮਲ ਹਨ।

ਇਸੇ ਦੌਰਾਨ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਕਮਲਦੀਪ ਸਿੰਘ ਬਠਿੰਡਾ (ਦਿਹਾਤੀ), ਰਣਦੀਪ ਸਿੰਘ ਢਿੱਲਵਾਂ ਬਰਨਾਲਾ (ਦਿਹਾਤੀ), ਰਵਿੰਦਰ ਸਿੰਘ ਬੱਬਲ ਫਰੀਦਕੋਟ, ਐਡਵੋਕੇਟ ਚਿੱਤਵੀਰ ਸਿੰਘ ਜੀਰਾ ਫਿਰੋਜ਼ਪੁਰ (ਦਿਹਾਤੀ), ਅੰਮ੍ਰਿਤਵੀਰ ਸਿੰਘ ਜਲੰਧਰ (ਸ਼ਹਿਰੀ-1), ਗਗਨਦੀਪ ਸਿੰਘ ਗੱਗੀ ਜਲੰਧਰ (ਸ਼ਹਿਰੀ-2), ਅਵਤਾਰ ਸਿੰਘ ਨਿੱਝਰ ਜਲੰਧਰ (ਦਿਹਾਤੀ-1), ਕੁਲਦੀਪ ਸਿੰਘ ਟਾਂਡੀ ਕਪੂਰਥਲਾ (ਦਿਹਾਤੀ), ਤਨਵੀਰ ਸਿੰਘ ਰੰਧਾਵਾ ਕਪੂਰਥਲਾ (ਸ਼ਹਿਰੀ), ਬਲਕਰਨ ਸਿੰਘ ਬਾਜਵਾ ਲੁਧਿਆਣਾ (ਦਿਹਾਤੀ) ਅਤੇ ਹਰਮਨਦੀਪ ਸਿੰਘ ਰਿੱਕੀ ਅਜਨੌਦ (ਪੁਲਿਸ ਜ਼ਿਲ੍ਹਾ ਖੰਨਾ) ਸ਼ਾਮਲ ਹਨ।

ਇਸ ਤੋਂ ਇਲਾਵਾ ਨਵਜਿੰਦਰ ਸਿੰਘ ਮਾਨ ਨੂੰ ਸ੍ਰੀ ਮੁਕਤਸਰ ਸਾਹਿਬ, ਦੇਵ ਅਸ਼ੀਸ਼ ਮਲਿਕ ਨੂੰ ਮੋਗਾ (ਸ਼ਹਿਰੀ), ਹਰਜੋਤ ਸਿੰਘ ਡੇਮਰੂ ਨੂੰ ਮੋਗਾ (ਦਿਹਾਤੀ), ਤਨਵੀਰ ਸਿੰਘ ਪੂਨੀਆ ਨੂੰ ਮੋਹਾਲੀ (ਦਿਹਾਤੀ-1), ਜਸਪਾਲ ਸਿੰਘ ਲੱਕੀ ਮਾਵੀ ਨੂੰ ਮੋਹਾਲੀ (ਦਿਹਾਤੀ-2), ਐਡਵੋਕੇਟ ਸੁਖਬੀਰ ਸਿੰਘ ਗਿੱਲ ਨੂੰ ਮੋਹਾਲੀ ਸ਼ਹਿਰੀ (ਕਾਰਪੋਰੇਸ਼ਨ), ਕਰਨਵੀਰ ਸਿੰਘ ਸਾਹਨੀ ਨੂੰ ਪਟਿਆਲਾ (ਸ਼ਹਿਰੀ), ਅੰਮ੍ਰਿਤਪਾਲ ਸਿੰਘ ਲੰਗ ਨੂੰ ਪਟਿਆਲਾ (ਦਿਹਾਤੀ) ਅਤੇ ਚਰਨਜੀਤ ਸਿੰਘ ਭੜੌਲੀ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਪਾਰਟੀ ਵੱਲੋਂ ਕੀਤੀਆਂ ਇਨ੍ਹਾਂ ਨਿਯੁਕਤੀਆਂ ਨੂੰ ਯੂਥ ਵਿੰਗ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨ ਆਗੂਆਂ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਦੇਣ ਵੱਲ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.