IMG-LOGO
ਹੋਮ ਪੰਜਾਬ: ਫ਼ਤਿਹਗੜ੍ਹ ਸਾਹਿਬ 'ਚ ਭਿਆਨਕ ਸੜਕ ਹਾਦਸਾ: ਡਾਕ ਕਾਂਵੜ ਲੈ ਕੇ...

ਫ਼ਤਿਹਗੜ੍ਹ ਸਾਹਿਬ 'ਚ ਭਿਆਨਕ ਸੜਕ ਹਾਦਸਾ: ਡਾਕ ਕਾਂਵੜ ਲੈ ਕੇ ਪਰਤ ਰਹੇ ਕੋਟਕਪੂਰਾ ਦੇ 3 ਨੌਜਵਾਨਾਂ ਦੀ ਦਰਦਨਾਕ ਮੌਤ; 1 ਗੰਭੀਰ ਜ਼ਖ਼ਮੀ

Admin User - Aug 09, 2026 11:51 AM
IMG

ਸਰਹਿੰਦ-ਮੰਡੀ ਗੋਬਿੰਦਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਦੇਰ ਰਾਤ ਵਾਪਰੇ ਇੱਕ ਹਿਰਦੇਵੇਧਕ ਸੜਕ ਹਾਦਸੇ 'ਚ ਗੰਗੋਤਰੀ ਤੋਂ ਪਵਿੱਤਰ ਗੰਗਾਜਲ (ਡਾਕ ਕਾਂਵੜ) ਲੈ ਕੇ ਆ ਰਹੇ ਤਿੰਨ ਸ਼ਿਵ ਭਗਤਾਂ (ਕਾਂਵੜੀਆਂ) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਹ ਸਾਰੇ ਕੋਟਕਪੂਰਾ ਦੇ ਰਹਿਣ ਵਾਲੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਤਿੰਨੋਂ ਨੌਜਵਾਨਾਂ ਦੀਆਂ ਲਾਸ਼ਾਂ ਸੜਕ 'ਤੇ ਦੂਰ-ਦੂਰ ਜਾ ਡਿੱਗੀਆਂ।


ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦਰਦਨਾਕ ਭਾਣਾ ਰਾਤ ਕਰੀਬ 1 ਵਜੇ ਦੇ ਆਸ-ਪਾਸ ਵਾਪਰਿਆ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ (ASI) ਤਿਲਕ ਰਾਜ ਨੇ ਦੱਸਿਆ ਕਿ ਇੱਕ ਪੈਟਰੋਲ ਪੰਪ ਦੇ ਨੇੜੇ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਕਾਂਵੜੀਆਂ ਦੇ ਵਾਹਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜਗਦੀਸ਼ ਮਿੱਤਲ, ਮਹਿੰਦਰ ਪਾਲ ਅਤੇ ਦੀਪਕ ਕੁਮਾਰ (ਤਿੰਨੋਂ ਨਿਵਾਸੀ ਕੋਟਕਪੂਰਾ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਚੌਥੇ ਨੌਜਵਾਨ ਮੁਕੇਸ਼ ਕੁਮਾਰ ਨੂੰ ਗੰਭੀਰ ਹਾਲਤ 'ਚ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


ਜਾਣਕਾਰੀ ਮੁਤਾਬਕ ਕੋਟਕਪੂਰਾ ਦੇ 'ਸ਼ਿਵ ਤ੍ਰਿਲੋਕੀ ਨਾਥ ਕਾਂਵੜ ਸੰਘ' (ਪ੍ਰਾਚੀਨ ਡੇਰਾ ਦੁੱਧਾਧਾਰੀ) ਅਤੇ 'ਨਿਊ ਸ਼ਿਵ ਕਾਂਵੜ ਸੰਘ' (ਸ੍ਰੀ ਰਾਮਬਾਗ ਮੰਦਰ) ਦੇ ਜਥੇ 30 ਜੁਲਾਈ ਨੂੰ ਗੰਗੋਤਰੀ ਤੋਂ ਡਾਕ ਕਾਂਵੜ ਲਿਆਉਣ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ 10 ਅਗਸਤ (ਸੋਮਵਾਰ) ਨੂੰ ਪਵਿੱਤਰ ਜਲ ਲੈ ਕੇ ਕੋਟਕਪੂਰਾ ਪਹੁੰਚਣਾ ਸੀ, ਪਰ ਵਾਪਸੀ ਦੇ ਰਸਤੇ 'ਚ ਇਹ ਭਾਣਾ ਵਰਤ ਗਿਆ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਣਪਛਾਤੇ ਵਾਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੁਖਦਾਈ ਖ਼ਬਰ ਨਾਲ ਪੂਰੇ ਕੋਟਕਪੂਰਾ ਸ਼ਹਿਰ ਅਤੇ ਸ਼ਿਵ ਭਗਤਾਂ 'ਚ ਸ਼ੋਕ ਦੀ ਲਹਿਰ ਦੌੜ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.