IMG-LOGO
ਹੋਮ ਪੰਜਾਬ: ਘੁਮਾਣ-ਸ੍ਰੀ ਹਰਗੋਬਿੰਦਪੁਰ-ਟਾਂਡਾ ਫੋਰ-ਲੇਨ ਪ੍ਰੋਜੈਕਟ ਮੁੜ ਸ਼ੁਰੂ ਕਰਵਾਉਣ ਲਈ MP ਚੱਬੇਵਾਲ...

ਘੁਮਾਣ-ਸ੍ਰੀ ਹਰਗੋਬਿੰਦਪੁਰ-ਟਾਂਡਾ ਫੋਰ-ਲੇਨ ਪ੍ਰੋਜੈਕਟ ਮੁੜ ਸ਼ੁਰੂ ਕਰਵਾਉਣ ਲਈ MP ਚੱਬੇਵਾਲ ਨੇ ਗਡਕਰੀ ਕੋਲ ਉਠਾਇਆ ਮੁੱਦਾ

Admin User - Aug 08, 2026 07:21 PM
IMG

ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਐਨਐਚ-503ਏ ਦੇ ਘੁਮਾਣ-ਸ੍ਰੀ ਹਰਗੋਬਿੰਦਪੁਰ-ਟਾਂਡਾ ਹਿੱਸੇ ਨੂੰ ਚਾਰ ਮਾਰਗੀ ਬਣਾਉਣ ਦੇ ਪ੍ਰੋਜੈਕਟ ਨੂੰ ਮੁੜ ਗਤੀ ਦੇਣ ਦੀ ਮੰਗ ਕੀਤੀ। ਉਨ੍ਹਾਂ ਮੰਤਰੀ ਤੋਂ ਇਸ ਪ੍ਰੋਜੈਕਟ ਦੀ ਜਲਦ ਮੁੜ ਅਲਾਟਮੈਂਟ ਕਰਵਾ ਕੇ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਲਈ ਨਿੱਜੀ ਦਖਲ ਦੀ ਅਪੀਲ ਕੀਤੀ।

ਡਾ. ਚੱਬੇਵਾਲ ਨੇ ਗਡਕਰੀ ਨੂੰ ਦੱਸਿਆ ਕਿ ਪੈਕੇਜ-2 ਅਧੀਨ 43.400 ਕਿਲੋਮੀਟਰ ਤੋਂ 85.788 ਕਿਲੋਮੀਟਰ ਤੱਕ ਦੇ ਹਿੱਸੇ ਨੂੰ ਚਾਰ ਮਾਰਗੀ ਬਣਾਉਣ ਦਾ ਇਹ ਪ੍ਰੋਜੈਕਟ ਪਹਿਲਾਂ ਅਲਾਟ ਕੀਤਾ ਜਾ ਚੁੱਕਾ ਸੀ। ਹਾਲਾਂਕਿ, ਗੁਰਦਾਸਪੁਰ ਜ਼ਿਲ੍ਹੇ ਵਿੱਚ ਐਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਨਾ ਮਿਲਣ ਕਾਰਨ ਐਨਐਚਏਆਈ ਵੱਲੋਂ ਪੁਰਾਣਾ ਠੇਕਾ ਰੱਦ ਕਰ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਹੁਣ ਪ੍ਰੋਜੈਕਟ ਸਬੰਧੀ ਸੋਧੀ ਹੋਈ ਡੀਪੀਆਰ ਤਿਆਰ ਕਰਕੇ ਐਨਐਚਏਆਈ ਦੇ ਸਮਰੱਥ ਅਧਿਕਾਰੀਆਂ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ। ਇਸ ਕਾਰਨ ਪ੍ਰੋਜੈਕਟ ਨੂੰ ਮੁੜ ਅਲਾਟ ਕਰਨ ਦਾ ਰਾਹ ਸਾਫ਼ ਹੋ ਗਿਆ ਹੈ। ਡਾ. ਚੱਬੇਵਾਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਐਨਐਚਏਆਈ ਅਧਿਕਾਰੀਆਂ ਨੂੰ ਲੋੜੀਂਦੀਆਂ ਮਨਜ਼ੂਰੀਆਂ ਜਲਦ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣ, ਤਾਂ ਜੋ ਨਵੇਂ ਟੈਂਡਰ ਮੰਗ ਕੇ ਲੰਬੇ ਸਮੇਂ ਤੋਂ ਰੁਕੇ ਫੋਰ-ਲੇਨਿੰਗ ਦੇ ਕੰਮ ਨੂੰ ਸ਼ੁਰੂ ਕੀਤਾ ਜਾ ਸਕੇ।

MP ਚੱਬੇਵਾਲ ਨੇ ਕਿਹਾ ਕਿ ਇਸ ਸੜਕ ਨੂੰ ਚਾਰ ਮਾਰਗੀ ਬਣਾਉਣ ਨਾਲ ਖੇਤਰ ਦੀ ਕਨੈਕਟੀਵਿਟੀ ਵਿੱਚ ਵੱਡਾ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਵਧਦੇ ਟ੍ਰੈਫਿਕ ਨੂੰ ਸੰਭਾਲਣ, ਸੜਕੀ ਸਫ਼ਰ ਨੂੰ ਹੋਰ ਸੁਰੱਖਿਅਤ ਬਣਾਉਣ ਅਤੇ ਇਲਾਕੇ ਦੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਮਿਲੇਗੀ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਡਾ. ਚੱਬੇਵਾਲ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਜਲਦ ਸਮੀਖਿਆ ਕਰਨਗੇ ਅਤੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਯਤਨ ਕੀਤੇ ਜਾਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.