IMG-LOGO
ਹੋਮ ਪੰਜਾਬ: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਪੰਜਵਾਂ ਦਿਨ ਹੰਗਾਮੇਦਾਰ:...

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਪੰਜਵਾਂ ਦਿਨ ਹੰਗਾਮੇਦਾਰ: ਗਿਰਦਾਵਰੀ, ਸੜਕਾਂ, ਡੀਏ, ਨਹਿਰੀ ਪਾਣੀ ਅਤੇ ਵੋਟਾਂ ਕੱਟਣ ਦੇ ਮੁੱਦਿਆਂ 'ਤੇ ਸੱਤਾ ਪੱਖ ਤੇ ਵਿਰੋਧੀ...

Admin User - Aug 07, 2026 02:05 PM
IMG

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਪੰਜਵਾਂ ਦਿਨ ਪੂਰੀ ਤਰ੍ਹਾਂ ਹੰਗਾਮੇ ਦੀ ਭੇਂਟ ਚੜ੍ਹ ਗਿਆ। ਸਦਨ ਅੰਦਰ ਆਮ ਜਨਤਾ ਨਾਲ ਜੁੜੇ ਕਈ ਭਖਦੇ ਮਸਲਿਆਂ 'ਤੇ ਸਰਕਾਰ ਅਤੇ ਵਿਰੋਧੀ ਧਿਰ ਦੇ ਆਗੂਆਂ ਦਰਮਿਆਨ ਸਿੱਖੀ ਤਕਰਾਰ ਦੇਖਣ ਨੂੰ ਮਿਲੀ।


ਕਾਰਵਾਈ ਦੀ ਸ਼ੁਰੂਆਤ ਦੌਰਾਨ ਸਪੀਕਰ ਨੇ ਬਿਨਾਂ ਪੁਖ਼ਤਾ ਮਾਲਕਾਨਾ ਹੱਕ ਵਾਲੀਆਂ ਜ਼ਮੀਨਾਂ ਦਾ ਮੁੱਦਾ ਚੁੱਕਦਿਆਂ ਸੁਝਾਅ ਦਿੱਤਾ ਕਿ ਲੰਮੇ ਸਮੇਂ ਤੋਂ ਖੇਤੀ ਕਰ ਰਹੇ ਕਿਸਾਨਾਂ ਦੇ ਨਾਂ ਜ਼ਮੀਨਾਂ ਦੀ ਗਿਰਦਾਵਰੀ ਕੀਤੀ ਜਾਵੇ। ਇਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਨੂੰ ਆਸਵੰਦ ਕੀਤਾ ਕਿ ਸਰਕਾਰ ਇਸ ਮਾਮਲੇ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਦੂਜੇ ਪਾਸੇ, ਖ਼ਰਾਬ ਸੜਕਾਂ 'ਤੇ ਉੱਠੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਬਰਸਾਤ ਅਤੇ ਜ਼ਿਆਦਾ ਠੰਡ ਵਿੱਚ ਨਿਰਮਾਣ ਕਾਰਜ ਸੰਭਵ ਨਹੀਂ ਹੁੰਦੇ, ਇਸ ਲਈ ਸਤੰਬਰ ਤੋਂ ਦਸੰਬਰ ਦਰਮਿਆਨ ਸੜਕਾਂ ਦੀ ਮੁਰੰਮਤ ਦਾ ਕੰਮ ਪੂਰੀ ਗੁਣਵੱਤਾ ਨਾਲ ਮੁਕੰਮਲ ਕੀਤਾ ਜਾਵੇਗਾ।


ਸਦਨ 'ਚ ਗੂੰਜੇ ਹੋਰ ਪ੍ਰਮੁੱਖ ਮਸਲੇ:


  • ਜ਼ਮੀਨਾਂ ਦੀ ਤਕਸੀਮ 'ਚ ਆਉਂਦੀਆਂ ਅੜਚਨਾਂ: ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪਿੰਡਾਂ 'ਚ ਜ਼ਮੀਨੀ ਵੰਡ ਅਤੇ ਬੈਂਕ ਲੋਨਾਂ ਕਾਰਨ ਆ ਰਹੀਆਂ ਪੇਚੀਦਗੀਆਂ ਨੂੰ ਹੱਲ ਕਰਨ ਲਈ ਨਵੀਂ SOP ਜਾਰੀ ਕਰਨ ਦੀ ਮੰਗ ਕੀਤੀ।


  • ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ: ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੇ ਮੁਲਾਜ਼ਮਾਂ ਦੇ ਬਕਾਇਆ ਡੀਏ (DA), ਪੁਰਾਣੀ ਪੈਨਸ਼ਨ ਸਕੀਮ (OPS) ਲਾਗੂ ਕਰਨ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਵਾਅਦੇ ਯਾਦ ਕਰਵਾਉਂਦਿਆਂ ਅਦਾਲਤੀ ਹੁਕਮਾਂ ਅਨੁਸਾਰ 15 ਹਜ਼ਾਰ ਕਰੋੜ ਰੁਪਏ ਤੁਰੰਤ ਜਾਰੀ ਕਰਨ 'ਤੇ ਜ਼ੋਰ ਦਿੱਤਾ।


  • ਝੋਨੇ ਦੀ ਸਾਂਭ-ਸੰਭਾਲ ਅਤੇ ਨਹਿਰੀ ਪਾਣੀ: ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਗੋਦਾਮ ਖਾਲੀ ਨਾ ਹੋਣ ਕਾਰਨ ਮੰਡੀਆਂ 'ਚ ਝੋਨਾ ਰੁਲਣ ਦਾ ਖ਼ਦਸ਼ਾ ਜਤਾਇਆ ਅਤੇ ਕੇਂਦਰ ਤੋਂ ਵਾਧੂ ਟ੍ਰੇਨਾਂ ਮੰਗਣ ਦੀ ਅਪੀਲ ਕੀਤੀ। ਉੱਥੇ ਹੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਦੇ 100 ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਰੱਖੀ।


  • ਫ਼ਰਜ਼ੀ ਵੋਟਾਂ ਕੱਟਣ 'ਤੇ ਹੰਗਾਮਾ: ਵਿਧਾਇਕ ਅਮਨਸ਼ੇਰ ਸਿੰਘ (ਸ਼ੇਰੀ ਕਲਸੀ) ਨੇ ਭਾਜਪਾ ਆਗੂ ਦੀ ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ SIR ਦੇ ਨਾਂ 'ਤੇ ਲੱਖਾਂ ਵੋਟਾਂ ਕੱਟੀਆਂ ਜਾ ਰਹੀਆਂ ਹਨ, ਜੋ ਕਿ ਸਿੱਧਾ ਲੋਕਤੰਤਰ 'ਤੇ ਹਮਲਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.