ਤਾਜਾ ਖਬਰਾਂ
ਕਾਂਗਰਸ ਪਾਰਟੀ ਦੀ 'ਹਰ ਬੂਥ, ਕਾਂਗਰਸ ਮਜ਼ਬੂਤ' ਮੁਹਿੰਮ ਦੌਰਾਨ ਬਠਿੰਡਾ ਵਿਖੇ ਵਾਪਰਿਆ ਇੱਕ ਸਿਆਸੀ ਘਟਨਾਕ੍ਰਮ ਹੁਣ ਨਵੇਂ ਡਰਾਮੇ ਦਾ ਰੂਪ ਧਾਰਨ ਕਰ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਇੱਕ ਵੱਡਾ ਖ਼ੁਲਾਸਾ ਕਰਦਿਆਂ ਕਾਂਗਰਸ 'ਤੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਬਠਿੰਡਾ ਪ੍ਰੋਗਰਾਮ ਦਾ ਕੀ ਸੀ ਪੂਰਾ ਮਾਮਲਾ?
ਬਠਿੰਡਾ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਟੇਜ 'ਤੇ ਸਨ, ਤਾਂ ਇੱਕ ਨੌਜਵਾਨ ਨੇ 'ਚਰਨਜੀਤ ਚੰਨੀ ਜ਼ਿੰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਵਿਧਾਨ ਸਭਾ 'ਚ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਹੋਈ ਤਿੱਖੀ ਬਹਿਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਘਟਨਾਕ੍ਰਮ ਦੀਆਂ ਪਰਤਾਂ ਖੋਲ੍ਹੀਆਂ।
ਕਾਂਗਰਸ 'ਤੇ ਸ਼ਾਬਦਿਕ ਹਮਲਾ: ਚੀਮਾ ਨੇ ਕਿਹਾ, "ਇਸ ਨਸ਼ਾ ਤਸਕਰ ਦੇ ਫ਼ੋਨ 'ਚ ਸਾਬਕਾ ਮੁੱਖ ਮੰਤਰੀ ਚੰਨੀ ਦਾ ਨੰਬਰ ਹੈ ਅਤੇ ਰਾਜਾ ਵੜਿੰਗ ਵੀ ਉਸ ਨੂੰ ਆਪਣਾ ਨੰਬਰ ਦੇ ਰਹੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸੀ ਆਗੂ ਡਰੱਗ ਤਸਕਰਾਂ ਨਾਲ ਮਿਲੇ ਹੋਏ ਹਨ ਅਤੇ ਉਨ੍ਹਾਂ ਨੂੰ ਸ਼ਹਿ ਦਿੰਦੇ ਹਨ।"
Get all latest content delivered to your email a few times a month.