ਤਾਜਾ ਖਬਰਾਂ
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਬੁੱਧਵਾਰ ਅਤੇ ਵੀਰਵਾਰ ਦੀ ਅੱਧੀ ਰਾਤ ਨੂੰ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਇੱਕ 100 ਸਾਲ ਪੁਰਾਣੇ ਜਰਜਰ ਘਰ ਦੀ ਛੱਤ ਅਚਾਨਕ ਢਹਿਣ ਨਾਲ ਮਲਬੇ ਹੇਠ ਦੱਬ ਕੇ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਹਾਦਸਾ ਜ਼ਿਲ੍ਹੇ ਦੇ ਥਾਣਾ ਕੋਤਵਾਲੀ ਨਗਰ ਅਧੀਨ ਪੈਂਦੇ ਮਾਹੁਲੀ ਇਲਾਕੇ 'ਚ ਵਾਪਰਿਆ।
ਪਰਿਵਾਰ ਦੇ ਸੱਤੇ ਮੈਂਬਰ ਏ.ਸੀ. ਵਾਲੇ ਕਮਰੇ 'ਚ ਸੁੱਤੇ ਹੋਏ ਸਨ। ਰਾਤ ਵੇਲੇ ਮੀਂਹ ਕਾਰਨ ਘਰ ਦਾ ਇੱਕ ਹਿੱਸਾ ਅਚਾਨਕ ਬੈਠ ਗਿਆ ਅਤੇ ਛੱਤ ਸਿੱਧੀ ਸੌਂ ਰਹੇ ਲੋਕਾਂ 'ਤੇ ਆ ਡਿੱਗੀ। ਛੱਤ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰਦਿਆਂ ਪੁਲਿਸ ਨੂੰ ਸੂਚਿਤ ਕੀਤਾ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਐੱਸ.ਪੀ. ਸਿਟੀ ਆਸ਼ੂਤੋਸ਼ ਮਿਸ਼ਰਾ ਅਤੇ ਸੀ.ਓ. ਸਮੇਤ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ।
ਜ਼ਖ਼ਮੀ ਹੋਏ ਇੱਕ ਪਰਿਵਾਰਕ ਮੈਂਬਰ ਦਾ ਇਲਾਜ ਹਸਪਤਾਲ 'ਚ ਜਾਰੀ ਹੈ। ਪ੍ਰਸ਼ਾਸਨ ਨੇ ਮੌਸਮ ਦੇ ਮੱਦੇਨਜ਼ਰ ਇਲਾਕੇ ਦੇ ਹੋਰ ਪੁਰਾਣੇ ਤੇ ਜਰਜਰ ਮਕਾਨਾਂ 'ਚ ਰਹਿ ਰਹੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
Get all latest content delivered to your email a few times a month.