IMG-LOGO
ਹੋਮ ਅੰਤਰਰਾਸ਼ਟਰੀ: ਮੱਧ ਪੂਰਬ 'ਚ ਵਧਦੇ ਤਣਾਅ ਦਰਮਿਆਨ ਵੱਡੀ ਖ਼ਬਰ: ਸਾਊਦੀ ਅਰਬ...

ਮੱਧ ਪੂਰਬ 'ਚ ਵਧਦੇ ਤਣਾਅ ਦਰਮਿਆਨ ਵੱਡੀ ਖ਼ਬਰ: ਸਾਊਦੀ ਅਰਬ ਦੀ ਸਲਾਹ 'ਤੇ ਅਮਰੀਕਾ ਨੇ ਈਰਾਨ 'ਤੇ ਵੱਡੇ ਹਮਲੇ ਦੀ ਯੋਜਨਾ ਕੀਤੀ ਰੱਦ; ਵਾਸ਼ਿੰਗਟਨ ਨੇ...

Admin User - Aug 02, 2026 10:29 AM
IMG

ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਯੁੱਧ ਦੇ ਮੰਡਰਾ ਰਹੇ ਖ਼ਤਰੇ ਦਰਮਿਆਨ ਇੱਕ ਵੱਡਾ ਮੋੜ ਆਇਆ ਹੈ। ਈਰਾਨ ਖ਼ਿਲਾਫ਼ ਅਮਰੀਕਾ ਦਾ ਸਾਥ ਦੇਣ ਵਾਲੇ ਸਾਊਦੀ ਅਰਬ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਤਣਾਅ ਨਾ ਵਧਾਉਣ ਦੀ ਸਲਾਹ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਸਾਊਦੀ ਅਰਬ ਦੀ ਇਸ ਪਹਿਲਕਦਮੀ ਤੋਂ ਬਾਅਦ ਵ੍ਹਾਈਟ ਹਾਊਸ ਨੇ ਈਰਾਨ 'ਤੇ ਇੱਕ ਵੱਡਾ ਸੈਨਿਕ ਹਮਲਾ ਕਰਨ ਦੀ ਆਪਣੀ ਯੋਜਨਾ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ।


ਮੀਡੀਆ ਰਿਪੋਰਟਾਂ ਅਨੁਸਾਰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਰਾਸ਼ਟਰਪਤੀ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਖੇਤਰ ਵਿੱਚ ਸੰਕਟ ਨੂੰ ਹੋਰ ਨਾ ਵਧਾਉਣ ਦੀ ਹਦਾਇਤ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਭਰਾ ਅਤੇ ਰੱਖਿਆ ਮੰਤਰੀ ਖਾਲਿਦ ਬਿਨ ਸਲਮਾਨ ਨੂੰ ਵਿਸ਼ੇਸ਼ ਤੌਰ 'ਤੇ ਵਾਸ਼ਿੰਗਟਨ ਭੇਜਿਆ, ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ (JD Vance) ਨਾਲ ਮੁਲਾਕਾਤ ਕਰਕੇ ਸਥਿਤੀ 'ਤੇ ਚਰਚਾ ਕੀਤੀ। ਭਾਵੇਂ ਵ੍ਹਾਈਟ ਹਾਊਸ ਨੇ ਇਸ ਸਲਾਹ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ, ਪਰ ਹਮਲੇ ਦੀ ਯੋਜਨਾ ਟਲਣ ਨੂੰ ਇਸੇ ਕੂਟਨੀਤਕ ਗੱਲਬਾਤ ਦਾ ਨਤੀਜਾ ਮੰਨਿਆ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ ਇਸੇ ਹਫ਼ਤੇ ਅਮਰੀਕਾ ਅਤੇ ਸਾਊਦੀ ਅਰਬ ਨੇ ਮਿਲ ਕੇ ਈਰਾਨ ਦੇ ਕਈ ਟਿਕਾਣਿਆਂ 'ਤੇ ਸਾਂਝੇ ਹਮਲੇ ਵੀ ਕੀਤੇ ਸਨ।


ਈਰਾਨ ਨਾਲ ਵਧਦੇ ਟਕਰਾਅ ਦੇ ਦੇਖਦਿਆਂ ਅਮਰੀਕਾ ਨੇ ਯਰੂਸ਼ਲਮ ਸਥਿਤ ਆਪਣੇ ਦੂਤਾਵਾਸ ਅਤੇ ਪੱਛਮੀ ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ ਰਾਹੀਂ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਦੀ ਯਾਤਰਾ ਤੋਂ ਪਰਹੇਜ਼ ਕਰਨ ਅਤੇ ਉੱਥੇ ਮੌਜੂਦ ਨਾਗਰਿਕਾਂ ਨੂੰ ਤੁਰੰਤ ਇਲਾਕਾ ਛੱਡਣ ਦੀ ਚੇਤਾਵਨੀ ਦਿੱਤੀ ਹੈ।


ਪਿਛਲੇ ਪੰਜ ਮਹੀਨਿਆਂ ਤੋਂ ਅਮਰੀਕਾ ਅਤੇ ਈਰਾਨ ਵਿਚਕਾਰ ਸਬੰਧ ਬੇਹੱਦ ਤਣਾਅਪੂਰਨ ਬਣੇ ਹੋਏ ਹਨ ਅਤੇ ਦੋਵੇਂ ਦੇਸ਼ 'ਹੋਰਮੁਜ਼ ਜਲਡਮਰੂ' (Strait of Hormuz) ਦੇ ਨਿਯੰਤਰਣ ਨੂੰ ਲੈ ਕੇ ਆਹਮੋ-ਸਾਹਮਣੇ ਹਨ।


ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ (Karoline Leavitt) ਨੇ ਈਰਾਨ 'ਤੇ ਜੰਗਬੰਦੀ ਸਮਝੌਤੇ (MoU) ਦੀ ਉਲੰਘਣਾ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਤਹਿਰਾਨ ਨੇ ਸਮਝੌਤੇ ਤੋਂ ਤੁਰੰਤ ਬਾਅਦ ਅਮਰੀਕੀ ਵਪਾਰਕ ਜਹਾਜ਼ਾਂ 'ਤੇ ਹਮਲੇ ਕੀਤੇ ਅਤੇ ਅਮਰੀਕੀ ਸੈਨਿਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਖੇਤਰ 'ਚ ਸਥਿਤੀ ਹੋਰ ਨਾਜ਼ੁਕ ਹੋ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.