IMG-LOGO
ਹੋਮ ਪੰਜਾਬ: ਮਾਛੀਵਾੜਾ 'ਚ 15 ਲੱਖ ਦੀ ਚੋਰੀ ਦਾ ਹੈਰਾਨੀਜਨਕ ਖੁਲਾਸਾ, 13...

ਮਾਛੀਵਾੜਾ 'ਚ 15 ਲੱਖ ਦੀ ਚੋਰੀ ਦਾ ਹੈਰਾਨੀਜਨਕ ਖੁਲਾਸਾ, 13 ਸਾਲਾ ਪੁੱਤ ਨਿਕਲਿਆ ਮਾਸਟਰਮਾਈਂਡ; ਪਿਤਾ 'ਤੇ ਵੀ ਕੇਸ ਦਰਜ

Admin User - Aug 01, 2026 05:02 PM
IMG

ਮਾਛੀਵਾੜਾ ਸਾਹਿਬ ਵਿੱਚ 15 ਲੱਖ ਰੁਪਏ ਦੀ ਕਥਿਤ ਚੋਰੀ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ, ਜਦੋਂ ਪੁਲਿਸ ਜਾਂਚ ਵਿੱਚ ਪੂਰੀ ਵਾਰਦਾਤ ਝੂਠੀ ਸਾਬਤ ਹੋਈ। ਇਸ ਮਾਮਲੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਚੋਰੀ ਕਰਨ ਵਾਲਾ ਕੋਈ ਬਾਹਰੀ ਵਿਅਕਤੀ ਨਹੀਂ, ਸਗੋਂ ਸ਼ਿਕਾਇਤਕਰਤਾ ਅਭੈ ਜੈਨ ਦਾ 13 ਸਾਲਾ ਪੁੱਤਰ ਸੀ। ਪੁਲਿਸ ਨੇ ਨਾਬਾਲਿਗ ਨੂੰ ਕਾਬੂ ਕਰ ਲਿਆ ਹੈ, ਜਦਕਿ ਅਭੈ ਜੈਨ ਅਤੇ ਉਸਦੇ ਪੁੱਤਰ ਯੋਗੇਸ਼ ਜੈਨ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਡੀਐਸਪੀ ਪ੍ਰਿਤਪਾਲ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਝ ਦਿਨ ਪਹਿਲਾਂ ਅਭੈ ਜੈਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਘਰ ਵਿੱਚੋਂ ਕਰੀਬ 15 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਹਨ। ਸ਼ਿਕਾਇਤ ਵਿੱਚ ਉਸ ਨੇ ਸ਼ਹਿਰ ਦੇ ਇੱਕ ਰਸੂਖਦਾਰ ਵਿਅਕਤੀ 'ਤੇ ਵੀ ਸ਼ੱਕ ਜਤਾਇਆ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਹਰ ਪੱਖ ਤੋਂ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਪੁਲਿਸ ਨੂੰ ਕੋਈ ਵੀ ਸਬੂਤ ਉਸ ਰਸੂਖਦਾਰ ਵਿਅਕਤੀ ਖ਼ਿਲਾਫ਼ ਨਹੀਂ ਮਿਲਿਆ। ਇਸ ਦੀ ਬਜਾਏ ਜਾਂਚ ਦਾ ਰੁਖ਼ ਘਰ ਦੇ ਮੈਂਬਰਾਂ ਵੱਲ ਮੁੜ ਗਿਆ। ਪੁਲਿਸ ਨੇ ਪਾਇਆ ਕਿ ਘਰ ਦੇ ਇੱਕ ਮੈਂਬਰ ਵੱਲੋਂ ਹਾਲ ਹੀ ਵਿੱਚ ਬੁਲਟ ਮੋਟਰਸਾਈਕਲ, ਮਹਿੰਗੇ ਮੋਬਾਈਲ ਫੋਨ ਅਤੇ ਹੋਰ ਕੀਮਤੀ ਸਮਾਨ ਖਰੀਦਿਆ ਗਿਆ ਸੀ, ਜਿਸ ਨਾਲ ਸ਼ੱਕ ਹੋਰ ਗਹਿਰਾ ਹੋ ਗਿਆ।

ਪੁੱਛਗਿੱਛ ਅਤੇ ਤਕਨੀਕੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਨਾਬਾਲਿਗ ਪੁੱਤਰ ਨੇ ਆਪਣੇ ਮਹਿੰਗੇ ਸ਼ੌਂਕ ਪੂਰੇ ਕਰਨ ਲਈ ਆਪਣੇ ਹੀ ਘਰ ਵਿੱਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਰਸੂਖਦਾਰ ਵਿਅਕਤੀ 'ਤੇ ਲਗਾਏ ਗਏ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਸਾਬਤ ਹੋਏ ਹਨ।

ਪੁਲਿਸ ਨੇ ਦੱਸਿਆ ਕਿ ਮਾਮਲੇ ਵਿੱਚ ਘਰ ਦੇ ਮਾਲਕ ਅਭੈ ਜੈਨ ਅਤੇ ਉਸਦੇ ਪੁੱਤਰ ਯੋਗੇਸ਼ ਜੈਨ ਖ਼ਿਲਾਫ਼ ਵੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਵਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਖੁਲਾਸੇ ਨੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਸ਼ੁਰੂਆਤ ਵਿੱਚ ਜਿਸ ਚੋਰੀ ਨੂੰ ਵੱਡੀ ਵਾਰਦਾਤ ਮੰਨਿਆ ਜਾ ਰਿਹਾ ਸੀ, ਉਹ ਆਖ਼ਿਰਕਾਰ ਘਰ ਅੰਦਰ ਹੀ ਰਚੀ ਗਈ ਸਾਜ਼ਿਸ਼ ਨਿਕਲੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.