IMG-LOGO
ਹੋਮ ਪੰਜਾਬ: ਸ੍ਰੀ ਅਨੰਦਪੁਰ ਸਾਹਿਬ 'ਚ ਰੇਲਵੇ ਪ੍ਰੋਜੈਕਟਾਂ ਨੂੰ ਮਿਲੇਗੀ ਰਫ਼ਤਾਰ: MP...

ਸ੍ਰੀ ਅਨੰਦਪੁਰ ਸਾਹਿਬ 'ਚ ਰੇਲਵੇ ਪ੍ਰੋਜੈਕਟਾਂ ਨੂੰ ਮਿਲੇਗੀ ਰਫ਼ਤਾਰ: MP ਮਲਵਿੰਦਰ ਸਿੰਘ ਕੰਗ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ; ਨਵਾਂਸ਼ਹਿਰ, ਭਲਾਚੌਰ ਤੇ...

Admin User - Aug 01, 2026 01:55 PM
IMG

ਆਮ ਆਦਮੀ ਪਾਰਟੀ (AAP) ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੰਸਦ ਦੇ ਸੈਸ਼ਨ ਦੌਰਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਅਹਿਮ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਉਨ੍ਹਾਂ ਨੇ ਆਪਣੇ ਲੋਕ ਸਭਾ ਹਲਕੇ ਨਾਲ ਸਬੰਧਤ ਰੇਲਵੇ ਨੈੱਟਵਰਕ ਦੇ ਵਿਕਾਸ, ਨਵੇਂ ਓਵਰਬ੍ਰਿਜਾਂ ਅਤੇ ਅੰਡਰਪਾਸਾਂ ਦੇ ਨਿਰਮਾਣ ਸਮੇਤ ਕਈ ਲੰਬਿਤ ਪਏ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ।


ਸੰਸਦ ਮੈਂਬਰ ਕੰਗ ਨੇ ਕੇਂਦਰੀ ਮੰਤਰੀ ਅੱਗੇ ਹਲਕੇ ਦੀਆਂ ਪ੍ਰਮੁੱਖ ਮੰਗਾਂ ਰੱਖਦਿਆਂ ਹੇਠ ਲਿਖੇ ਪ੍ਰਸਤਾਵਾਂ 'ਤੇ ਜਲਦ ਅਮਲ ਕਰਨ ਦੀ ਅਪੀਲ ਕੀਤੀ:


  • ਕਰਿਆਮ ਅਤੇ SBS ਨਗਰ: ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕਰਿਆਮ ਪਿੰਡ ਦੇ ਰੇਲਵੇ ਫਾਟਕ 'ਤੇ ਅੰਡਰਪਾਸ ਅਤੇ ਐੱਸ.ਬੀ.ਐੱਸ. ਨਗਰ ਵਿਖੇ ਰੇਲਵੇ ਅੰਡਰ ਬ੍ਰਿਜ (RUB) ਦਾ ਨਿਰਮਾਣ।


  • ਗੜ੍ਹਸ਼ੰਕਰ (ਬਸਿਆਲਾ): ਬਸਿਆਲਾ ਵਿਖੇ ਮਨੁੱਖ ਰਹਿਤ ਲੈਵਲ ਕਰਾਸਿੰਗ (C-62) 'ਤੇ ਸਮਰਪਿਤ ਰੇਲਵੇ ਸਟਾਫ਼ ਦੀ ਤਾਇਨਾਤੀ ਕਰਕੇ ਇਸ ਨੂੰ ਪੂਰੀ ਤਰ੍ਹਾਂ ਮਨੁੱਖੀ ਸੰਚਾਲਿਤ ਕਰਾਸਿੰਗ ਵਜੋਂ ਅਪਗ੍ਰੇਡ ਕਰਨਾ।


  • ਨਵੇਂ ਵਿਧਾਨ ਸਭਾ ਖੇਤਰਾਂ ਨੂੰ ਜੋੜਨਾ: ਭਲਾਚੌਰ ਅਤੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਿਆਂ ਨੂੰ ਰੇਲਵੇ ਲਾਈਨਾਂ ਨਾਲ ਜੋੜਨ ਦਾ ਮੁੱਦਾ ਵਿਸ਼ੇਸ਼ ਤੌਰ 'ਤੇ ਧਿਆਨ 'ਚ ਲਿਆਂਦਾ ਗਿਆ।


  • ਓਵਰਬ੍ਰਿਜਾਂ ਦੀ ਮਨਜ਼ੂਰੀ: ਹਲਕੇ ਦੇ ਵੱਖ-ਵੱਖ ਰੇਲਵੇ ਫਾਟਕਾਂ 'ਤੇ ਓਵਰਬ੍ਰਿਜ (ROB) ਬਣਾਉਣ ਦੇ ਪ੍ਰਸਤਾਵਾਂ ਨੂੰ ਤੁਰੰਤ ਹਰੀ ਝੰਡੀ ਦੇਣ ਦੀ ਮੰਗ ਕੀਤੀ।


ਮੁਲਾਕਾਤ ਦੌਰਾਨ ਐੱਮ.ਪੀ. ਕੰਗ ਨੇ ਨੰਗਲ ਵਿਖੇ 'ਵੰਦੇ ਭਾਰਤ ਐਕਸਪ੍ਰੈਸ' (Vande Bharat Express) ਦਾ ਸਟਾਪੇਜ ਮਨਜ਼ੂਰ ਕਰਨ ਲਈ ਰੇਲ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਮੋਹਾਲੀ ਦੇ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ (Upgradation) ਸ਼ੁਰੂ ਕਰਨ ਲਈ ਰੇਲ ਮੰਤਰਾਲੇ ਦੇ ਉਪਰਾਲੇ ਦੀ ਸ਼ਲਾਘਾ ਕੀਤੀ।


ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਸਬੰਧਤ ਇਨ੍ਹਾਂ ਸਾਰੇ ਜਾਇਜ਼ ਪ੍ਰਸਤਾਵਾਂ 'ਤੇ ਰੇਲਵੇ ਮੰਤਰਾਲੇ ਵੱਲੋਂ ਜਲਦ ਤੋਂ ਜਲਦ ਸਕਾਰਾਤਮਕ ਕਦਮ ਚੁੱਕੇ ਜਾਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.