ਤਾਜਾ ਖਬਰਾਂ
ਮਹੀਨੇ ਦੀ ਸ਼ੁਰੂਆਤ 'ਚ ਹੀ ਆਮ ਜਨਤਾ ਅਤੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ 19 ਕਿਲੋਗ੍ਰਾਮ ਵਾਲੇ ਵਪਾਰਕ (Commercial) ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ। ਸ਼ਨੀਵਾਰ ਤੋਂ ਲਾਗੂ ਹੋਈਆਂ ਨਵੀਆਂ ਦਰਾਂ ਅਨੁਸਾਰ ਦਿੱਲੀ 'ਚ ਕਮਰਸ਼ੀਅਲ ਸਿਲੰਡਰ ₹202 ਅਤੇ ਕੋਲਕਾਤਾ 'ਚ ₹209 ਤੱਕ ਸਸਤਾ ਹੋ ਗਿਆ ਹੈ। ਹਾਲਾਂਕਿ, ਘਰੇਲੂ ਰਸੋਈ ਗੈਸ (14.2 ਕਿਲੋ) ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਕੀਮਤਾਂ 'ਚ ਹੋਈ ਇਸ ਕਟੌਤੀ ਤੋਂ ਬਾਅਦ ਵੱਖ-ਵੱਖ ਸ਼ਹਿਰਾਂ 'ਚ 19 ਕਿਲੋ ਵਾਲੇ ਸਿਲੰਡਰ ਦੀਆਂ ਨਵੀਆਂ ਕੀਮਤਾਂ ਇਸ ਤਰ੍ਹਾਂ ਹਨ:
ਕਮਰਸ਼ੀਅਲ ਗੈਸ ਦੀਆਂ ਕੀਮਤਾਂ 'ਚ ਆਈ ਇਸ ਗਿਰਾਵਟ ਨਾਲ ਖ਼ਾਸ ਕਰਕੇ ਹੋਟਲ, ਰੈਸਟੋਰੈਂਟ, ਕੇਟਰਿੰਗ ਸਰਵਿਸ ਅਤੇ ਢਾਬਾ ਚਲਾਉਣ ਵਾਲੇ ਕਾਰੋਬਾਰੀਆਂ ਦੀ ਲਾਗਤ 'ਚ ਕਮੀ ਆਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਬਾਹਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਨਿਯੰਤਰਣ 'ਚ ਰਹਿ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਜੁਲਾਈ ਨੂੰ ਵੀ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ, ਜਿਸ ਨਾਲ ਦਿੱਲੀ 'ਚ ਇਸ ਦੀ ਕੀਮਤ ₹2,930 ਹੋ ਗਈ ਸੀ। ਇਸ ਤੋਂ ਇਲਾਵਾ 5 ਕਿਲੋ ਵਾਲੇ ਫ੍ਰੀ ਟ੍ਰੇਡ (FTL) ਸਿਲੰਡਰ 'ਚ ₹13 ਦੀ ਕਟੌਤੀ ਕਰਕੇ ਦਿੱਲੀ 'ਚ ਇਸ ਦਾ ਰੇਟ ₹808.50 ਕੀਤਾ ਗਿਆ ਸੀ। ਦੂਜੇ ਪਾਸੇ, ਜੂਨ ਮਹੀਨੇ 'ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ₹29 ਦਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਦਿੱਲੀ 'ਚ ਇਸ ਦੀ ਕੀਮਤ ₹942 ਤੱਕ ਪਹੁੰਚ ਗਈ ਸੀ।
Get all latest content delivered to your email a few times a month.