IMG-LOGO
ਹੋਮ ਪੰਜਾਬ: ਤਲਵੰਡੀ ਸਾਬੋ 'ਚ ਦੰਗ: ਨਿਹੰਗਾਂ ਵੱਲੋਂ ਨੌਜਵਾਨ ਤੋਂ ਮਾਫ਼ੀ ਮੰਗਵਾ...

ਤਲਵੰਡੀ ਸਾਬੋ 'ਚ ਦੰਗ: ਨਿਹੰਗਾਂ ਵੱਲੋਂ ਨੌਜਵਾਨ ਤੋਂ ਮਾਫ਼ੀ ਮੰਗਵਾ ਕੇ 7 ਸੈਕਿੰਡਾਂ 'ਚ ਜੜੇ 6 ਥੱਪੜ; ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ...

Admin User - Jul 31, 2026 12:15 PM
IMG

ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਨਿਹੰਗ ਸਿੰਘਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਕੈਮਰੇ ਸਾਹਮਣੇ ਜ਼ਬਰਦਸਤੀ ਮਾਫ਼ੀ ਮੰਗਵਾਉਣ ਤੋਂ ਬਾਅਦ ਮਹਿਜ਼ 7 ਸੈਕਿੰਡਾਂ ਦੇ ਅੰਦਰ 6 ਕਰਾਰੇ ਥੱਪੜ ਜੜ ਦਿੱਤੇ ਗਏ। ਇਹ ਪੂਰੀ ਵਾਰਦਾਤ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਖ਼ੁਦ ਨਿਹੰਗਾਂ ਵੱਲੋਂ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੇ ਜਾਣ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ ਹੈ।


ਵਾਇਰਲ ਵੀਡੀਓ ਵਿੱਚ ਨੌਜਵਾਨ ਖ਼ੌਫ਼ ਦੇ ਸਾਏ ਹੇਠ ਇਹ ਕਬੂਲਦਾ ਨਜ਼ਰ ਆ ਰਿਹਾ ਹੈ ਕਿ ਉਸ ਕੋਲੋਂ ਬਾਬਾ ਜੀ ਬਾਰੇ ਗਲਤ ਬੋਲਣ ਦੀ ਭੁੱਲ ਹੋਈ ਸੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਹਾਲੇ ਨੌਜਵਾਨ ਆਪਣੀ ਗੱਲ ਪੂਰੀ ਹੀ ਕਰਦਾ ਹੈ ਕਿ ਕੋਲ ਖੜ੍ਹੇ ਇੱਕ ਨਿਹੰਗ ਨੇ ਉਸ ਦੀ ਧੌਣ 'ਤੇ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਤੋਂ ਤੁਰੰਤ ਬਾਅਦ ਦੂਜੇ ਨਿਹੰਗ ਨੇ ਵੀ ਉਸ ਦੇ ਚਿਹਰੇ 'ਤੇ ਥੱਪੜ ਜੜਨੇ ਸ਼ੁਰੂ ਕਰ ਦਿੱਤੇ। ਦੋਵਾਂ ਨੇ ਮਿਲ ਕੇ ਕੁਝ ਹੀ ਸੈਕਿੰਡਾਂ 'ਚ ਉਸ 'ਤੇ ਥੱਪੜਾਂ ਦੀ ਬਰਸਾਤ ਕਰ ਦਿੱਤੀ।


ਨਿਹੰਗ ਬਾਬਾ ਰਾਜੂ ਨੇ ਕਾਰਵਾਈ ਦੀ ਵਜ੍ਹਾ ਦੱਸਦਿਆਂ ਦਾਅਵਾ ਕੀਤਾ ਕਿ ਇੱਕ ਵਿਆਹੀ ਔਰਤ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਔਰਤ ਦਾ ਦੋਸ਼ ਸੀ ਕਿ ਉਹ ਪਿਛਲੇ 5 ਸਾਲਾਂ ਤੋਂ ਇਸ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਸੀ, ਜਿਸ ਕਾਰਨ ਉਸ ਦਾ ਆਪਣੇ ਪਤੀ ਨਾਲ ਅਦਾਲਤ 'ਚ ਤਲਾਕ ਦਾ ਕੇਸ ਚੱਲ ਰਿਹਾ ਹੈ। ਪਰ ਹੁਣ ਨੌਜਵਾਨ ਨਾ ਤਾਂ ਉਸ ਦਾ ਖ਼ਰਚਾ ਚੁੱਕ ਰਿਹਾ ਹੈ ਅਤੇ ਨਾ ਹੀ ਵਿਆਹ ਕਰਵਾਉਣ ਲਈ ਰਾਜ਼ੀ ਹੈ।


ਨਿਹੰਗਾਂ ਅਨੁਸਾਰ ਪਹਿਲਾਂ ਦੋਵਾਂ ਧਿਰਾਂ ਨੂੰ ਬੁਲਾ ਕੇ ਸਮਝੌਤਾ ਕਰਵਾ ਦਿੱਤਾ ਗਿਆ ਸੀ, ਪਰ ਬਾਅਦ 'ਚ ਨੌਜਵਾਨ ਨੇ ਔਰਤ ਸਾਹਮਣੇ ਨਿਹੰਗਾਂ ਵਿਰੁੱਧ ਗਾਲੀ-ਗਲੋਚ ਕੀਤੀ। ਔਰਤ ਵੱਲੋਂ ਦਿੱਤੀ ਗਈ ਆਡੀਓ ਰਿਕਾਰਡਿੰਗ ਸੁਣਨ ਤੋਂ ਬਾਅਦ ਨੌਜਵਾਨ ਨੂੰ ਕਈ ਵਾਰ ਸਪੱਸ਼ਟੀਕਰਨ ਲਈ ਬੁਲਾਇਆ ਗਿਆ। ਜਦੋਂ ਉਹ ਪੇਸ਼ ਨਹੀਂ ਹੋਇਆ ਤਾਂ ਉਸ ਨੂੰ ਘੇਰ ਕੇ ਇਹ ਸਬਕ ਸਿਖਾਇਆ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.