IMG-LOGO
ਹੋਮ ਰਾਸ਼ਟਰੀ: ਚੀਨ ਬਣਾਉਟੀ ਸੂਰਜ ਬਣਾ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ...

ਚੀਨ ਬਣਾਉਟੀ ਸੂਰਜ ਬਣਾ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਬੱਚਿਆਂ 'ਤੇ ਐਫਆਈਆਰ ਦਰਜ ਕਰਵਾਉਣ 'ਚ ਰੁੱਝੇ ਹੋਏ ਹਨ- ਕੇਜਰੀਵਾਲ

Admin User - Jul 31, 2026 08:09 AM
IMG

ਨਵੀਂ ਦਿੱਲੀ, 31 ਜੁਲਾਈ - ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਣ 'ਤੇ ਵਿਦਿਆਰਥੀਆਂ ਖਿਲਾਫ ਹੋ ਰਹੀ ਪੁਲਿਸ ਕਾਰਵਾਈ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਚੀਨ ਬਣਾਉਟੀ ਸੂਰਜ ਬਣਾ ਰਿਹਾ ਹੈ ਅਤੇ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਛੋਟੇ-ਛੋਟੇ ਬੱਚਿਆਂ 'ਤੇ ਐਫਆਈਆਰ ਦਰਜ ਕਰਵਾਉਣ 'ਚ ਰੁੱਝੇ ਹੋਏ ਹਨ। ਸਾਡੇ ਪ੍ਰਧਾਨ ਮੰਤਰੀ ਐਮਪੀ-ਐਮਐਲਏ ਖਰੀਦਣ, ਪਾਰਟੀਆਂ ਤੋੜਨ ਅਤੇ ਲੋਕਾਂ ਦੀਆਂ ਵੋਟਾਂ ਕੱਟਣ ਤੇ ਫਰਜ਼ੀ ਵੋਟਾਂ ਜੋੜਨ 'ਚ ਲੱਗੇ ਹੋਏ ਹਨ। ਇਸ ਲਈ ਹੁਣ ਸਾਡੇ ਦੇਸ਼ ਨੂੰ ਇੱਕ ਦੂਰਅੰਦੇਸ਼ ਅਤੇ ਵੱਡੀ ਸੋਚ ਵਾਲੇ ਪ੍ਰਧਾਨ ਮੰਤਰੀ ਦੀ ਲੋੜ ਹੈ।


ਵੀਰਵਾਰ ਨੂੰ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਐਕਸ 'ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਇੱਕ ਪਾਸੇ ਚੀਨ ਆਰਟੀਫਿਸ਼ੀਅਲ ਸਨ (ਬਣਾਉਟੀ ਸੂਰਜ) ਬਣਾ ਰਿਹਾ ਹੈ ਅਤੇ ਦੂਜੇ ਪਾਸੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਨ੍ਹਾਂ ਛੋਟੇ-ਛੋਟੇ ਬੱਚਿਆਂ 'ਤੇ ਐਫਆਈਆਰਯ ਦਰਜ ਕਰਵਾਉਣ 'ਚ ਰੁੱਝੇ ਹੋਏ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਕੋਈ ਮਜ਼ਾਕ ਉਡਾ ਦਿੱਤਾ ਸੀ। ਇੱਕ ਮੀਡੀਆ ਰਿਪੋਰਟ ਅਨੁਸਾਰ ਚੀਨ ਆਰਟੀਫਿਸ਼ੀਅਲ ਸਨ ਬਣਾ ਰਿਹਾ ਹੈ। ਇਸ ਵਿੱਚ ਉਵੇਂ ਹੀ ਨਿਊਕਲੀਅਰ ਫਿਊਜ਼ਨ ਹੋਵੇਗਾ ਅਤੇ ਊਰਜਾ ਪੈਦਾ ਹੋਵੇਗੀ, ਜਿਵੇਂ ਕਿ ਸੂਰਜ ਵਿੱਚ ਹੁੰਦੀ ਹੈ। ਇਸ ਵਿੱਚ ਪਲਾਜ਼ਮਾ ਟ੍ਰੈਪ ਕੀਤਾ ਜਾਵੇਗਾ ਅਤੇ ਉਸ ਤੋਂ ਅਸੀਮਤ ਸਾਫ਼ ਊਰਜਾ (ਕਲੀਨ ਐਨਰਜੀ) ਨਿਕਲੇਗੀ। ਇਹ 2030 ਤੱਕ ਬਣ ਕੇ ਤਿਆਰ ਹੋ ਜਾਵੇਗਾ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਚੀਨ ਆਰਟੀਫਿਸ਼ੀਅਲ ਸਨ ਬਣਾ ਰਿਹਾ ਹੈ ਅਤੇ ਸਾਡੀ ਸਰਕਾਰ ਤੋਂ ਸੜਕਾਂ ਅਤੇ ਪੁਲ ਨਹੀਂ ਬਣ ਰਹੇ ਹਨ। ਇੱਕ ਮੀਂਹ ਆਉਂਦਾ ਹੈ ਅਤੇ ਸਾਡੇ ਸ਼ਹਿਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ, ਚਾਰੇ ਪਾਸੇ ਕੂੜਾ ਹੀ ਕੂੜਾ ਖਿਲਰਿਆ ਰਹਿੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਐਮਪੀ ਅਤੇ ਐਮਐਲਏ ਖਰੀਦਣ-ਵੇਚਣ, ਪਾਰਟੀਆਂ ਤੋੜਨ ਅਤੇ ਲੋਕਾਂ ਦੀਆਂ ਵੋਟਾਂ ਕਟਵਾਉਣ ਤੇ ਫਰਜ਼ੀ ਵੋਟਾਂ ਜੋੜਨ 'ਚ ਲੱਗੇ ਹੋਏ ਹਨ। ਅੱਜਕੱਲ੍ਹ ਤਾਂ ਪ੍ਰਧਾਨ ਮੰਤਰੀ ਉਨ੍ਹਾਂ ਛੋਟੇ-ਛੋਟੇ ਬੱਚਿਆਂ ਖਿਲਾਫ ਐਫਆਈਆਰ ਦਰਜ ਕਰਵਾਉਣ 'ਚ ਲੱਗੇ ਹੋਏ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ। ਅੱਜ ਸਾਡੇ ਦੇਸ਼ ਨੂੰ ਇੱਕ ਦੂਰਅੰਦੇਸ਼ ਅਤੇ ਵੱਡੀ ਸੋਚ ਵਾਲੇ ਪ੍ਰਧਾਨ ਮੰਤਰੀ ਦੀ ਲੋੜ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.