IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਲੌਰੈਂਸ ਬਿਸ਼ਨੋਈ ਨੈੱਟਵਰਕ 'ਤੇ ਕੈਨੇਡਾ ਦਾ ਵੱਡਾ ਐਕਸ਼ਨ: ਕੈਪਸ ਕੈਫੇ...

ਲੌਰੈਂਸ ਬਿਸ਼ਨੋਈ ਨੈੱਟਵਰਕ 'ਤੇ ਕੈਨੇਡਾ ਦਾ ਵੱਡਾ ਐਕਸ਼ਨ: ਕੈਪਸ ਕੈਫੇ ਫਾਇਰਿੰਗ ਕੇਸ 'ਚ ਫਸੇ ਪੰਜਾਬੀ ਯੁਵਕ ਨੂੰ ਵਾਪਸ ਭਾਰਤ ਭੇਜਣ ਦੇ ਹੁਕਮ

Admin User - Jul 30, 2026 12:14 PM
IMG

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਗੈਂਗਸਟਰ ਲੌਰੈਂਸ ਬਿਸ਼ਨੋਈ ਨੈੱਟਵਰਕ ਨਾਲ ਸਬੰਧਤ ਭਾਰਤੀ ਵਿਦਿਆਰਥੀ ਜਸ਼ਨਦੀਪ ਸਿੰਘ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇਣ ਦਾ ਵੱਡਾ ਫ਼ੈਸਲਾ ਸੁਣਾਇਆ ਹੈ। 11 ਜੁਲਾਈ ਨੂੰ ਜਾਰੀ ਹੋਏ ਇਸ ਆਦੇਸ਼ ਨੂੰ ਕੈਨੇਡੀਅਨ ਪੁਲਿਸ ਨੇ 29 ਜੁਲਾਈ ਨੂੰ ਜਨਤਕ ਕੀਤਾ। ਪੁਲਿਸ ਅਨੁਸਾਰ ਜਸ਼ਨਦੀਪ 'ਤੇ 19 ਮਈ 2025 ਨੂੰ ਸਰੇ (ਬ੍ਰਿਟਿਸ਼ ਕੋਲੰਬੀਆ) ਵਿਖੇ ਕਪਿਲ ਸ਼ਰਮਾ ਦੇ 'ਕੈਪਸ ਕੈਫੇ' 'ਚ ਹੋਈ ਗੋਲੀਬਾਰੀ ਵਿੱਚ ਵਰਤੇ ਗਏ ਹਥਿਆਰਾਂ ਨੂੰ ਲੁਕਾਉਣ ਅਤੇ ਸਬੂਤ ਮਿਟਾਉਣ ਦੇ ਗੰਭੀਰ ਦੋਸ਼ ਹਨ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਨੇ ਉਸ ਨੂੰ ਗੈਂਗਸਟਰਾਂ ਦਾ ਜੋੜੀਦਾਰ ਮੰਨਦਿਆਂ ਕੈਨੇਡਾ ਵਿੱਚ ਰਹਿਣ ਲਈ ਅਯੋਗ ਕਰਾਰ ਦੇ ਦਿੱਤਾ ਹੈ।


ਤਫ਼ਤੀਸ਼ੀ ਅਧਿਕਾਰੀਆਂ ਮੁਤਾਬਕ ਪੰਜਾਬ ਦਾ ਰਹਿਣ ਵਾਲਾ ਜਸ਼ਨਦੀਪ ਸਿੰਘ ਸਾਲ 2022 ਵਿੱਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਹ ਐਡਮੰਟਨ 'ਚ ਲੌਰੈਂਸ ਗੈਂਗ ਦੇ ਮੱਧ-ਪੱਧਰੀ ਆਪਰੇਟਿਵ ਅਰਸ਼ਦੀਪ ਸਿੰਘ ਦੇ ਅਧੀਨ ਕੰਮ ਕਰਦਾ ਸੀ—ਜੋ ਖ਼ੁਦ ਉੱਤਰੀ ਅਮਰੀਕਾ ਦੇ ਹੈਂਡਲਰ ਗੋਲਡੀ ਬਰਾਰ ਨਾਲ ਜੁੜਿਆ ਹੋਇਆ ਸੀ ਅਤੇ ਜਿਸ ਨੂੰ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਜ਼ਬਤ ਮੋਬਾਈਲ 'ਚੋਂ ਮਿਲੀ ਵੀਡੀਓ ਦੇ ਆਧਾਰ 'ਤੇ ਉਸ ਦੀ ਪਛਾਣ ਕੀਤੀ, ਜਿਸ ਵਿੱਚ ਉਹ ਇੱਕ ਵਿਅਕਤੀ ਦੇ ਸਿਰ 'ਤੇ ਪਿਸਤੌਲ ਤਾਣਦਾ ਦਿਖਾਈ ਦੇ ਰਿਹਾ ਸੀ। ਸੁਣਵਾਈ ਦੌਰਾਨ ਜਸ਼ਨਦੀਪ ਨੇ ਦਾਅਵਾ ਕੀਤਾ ਕਿ ਵੀਡੀਓ ਉਸ ਦੇ ਦੋਸਤ ਦੀ ਬਰਥਡੇ ਪਾਰਟੀ ਦੀ ਹੈ, ਜਿੱਥੇ ਉਸ ਨੇ ਭੰਗ ਦੇ ਨਸ਼ੇ 'ਚ ਮਜ਼ਾਕ ਵਿੱਚ ਪਿਸਤੌਲ ਚੁੱਕੀ ਸੀ। ਹਾਲਾਂਕਿ, ਟ੍ਰਿਬਿਊਨਲ ਨੇ ਉਸ ਦੇ ਬਿਆਨਾਂ 'ਚ ਵਿਰੋਧਾਭਾਸ ਦੇਖਦਿਆਂ ਇਸ ਦਲੀਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ।


ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ, ਕੈਨੇਡਾ ਅਤੇ ਯੂਰਪੀਅਨ ਏਜੰਸੀਆਂ ਵੱਲੋਂ 'ਆਪ੍ਰੇਸ਼ਨ ਹਾਰਡ ਬਾਲ' ਤਹਿਤ ਲੌਰੈਂਸ ਬਿਸ਼ਨੋਈ ਅਤੇ ਗੋਲਡੀ ਬਰਾਰ ਦੇ ਗੈਂਗਸਟਰ ਰੈਕੇਟ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਜਾਂਚ ਏਜੰਸੀਆਂ ਮੁਤਾਬਕ ਗੁਜਰਾਤ ਦੀ ਸਾਬਰਮਤੀ ਜੇਲ੍ਹ 'ਚ ਬੰਦ ਲੌਰੈਂਸ ਅਤੇ ਗੋਲਡੀ ਬਰਾਰ ਕੈਨੇਡਾ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਵਰਤੋਂ ਕਰਕੇ ਵਪਾਰੀਆਂ ਤੋਂ ਰੰਗਦਾਰੀ ਵਸੂਲਣ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।


ਪੁੱਛਗਿੱਛ ਅਤੇ ਸੁਣਵਾਈ ਦੇ ਅੰਤ ਵਿੱਚ ਜਸ਼ਨਦੀਪ ਸਿੰਘ ਨੇ ਗਹਿਰਾ ਪਛਤਾਵਾ ਪ੍ਰਗਟਾਇਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਕਰਜ਼ਾ ਚੁੱਕ ਕੇ ਉਸ ਨੂੰ ਕੈਨੇਡਾ ਭੇਜਿਆ ਸੀ ਅਤੇ ਉਸ ਤੋਂ ਇਹ ਬਹੁਤ ਵੱਡੀ ਭੁੱਲ ਹੋ ਗਈ ਹੈ। ਉਸ ਨੇ ਆਪਣੇ ਮਾਪਿਆਂ ਦੇ ਸੁਪਨਿਆਂ ਦਾ ਵਾਸਤਾ ਦਿੰਦਿਆਂ ਟ੍ਰਿਬਿਊਨਲ ਅੱਗੇ ਇੱਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ। ਹਾਲਾਂਕਿ, ਅਪਰਾਧਿਕ ਗਤੀਵਿਧੀਆਂ 'ਚ ਸ਼ਮੂਲਿਅਤ ਨੂੰ ਦੇਖਦਿਆਂ ਇਮੀਗ੍ਰੇਸ਼ਨ ਬੋਰਡ ਨੇ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਅਤੇ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.