IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਜਿਮ ਟ੍ਰੇਨਰ ਨੇ ਚੇਲੇ ਨੂੰ ਪਿਲਾਇਆ ਟੀ-ਸ਼ਰਟ ਨਿਚੋੜ...

ਅੰਮ੍ਰਿਤਸਰ 'ਚ ਜਿਮ ਟ੍ਰੇਨਰ ਨੇ ਚੇਲੇ ਨੂੰ ਪਿਲਾਇਆ ਟੀ-ਸ਼ਰਟ ਨਿਚੋੜ ਕੇ ਪਸੀਨਾ, ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਗੀ ਮੁਆਫ਼ੀ

Admin User - Jul 29, 2026 02:26 PM
IMG

ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇੱਕ ਜਿਮ ਟ੍ਰੇਨਰ ਦੀ ਸ਼ਰਮਨਾਕ ਕਰਤੂਤ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਬਵਾਲ ਖੜ੍ਹਾ ਹੋ ਗਿਆ ਹੈ। ਤਰਨਤਾਰਨ ਰੋਡ ਸਥਿਤ 'ਦ ਰਾਕ' (The Rock Gym) ਜਿਮ ਦੇ ਟ੍ਰੇਨਰ ਤੇਜਬੀਰ ਸਿੰਘ ਰਾਣਾ ਉਰਫ਼ 'ਰਾਣਾ ਰਾਕ' ਦੀ ਇੱਕ 8 ਸਕਿੰਟ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੀ ਟੀ-ਸ਼ਰਟ ਨਿਚੋੜ ਕੇ ਪਸੀਨਾ ਆਪਣੇ ਚੇਲੇ ਨੂੰ ਪਿਲਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਟ੍ਰੇਨਰ ਇਹ ਕਹਿੰਦਾ ਸੁਣਾਈ ਦਿੰਦਾ ਹੈ, "ਜੇ ਤੂੰ ਇਹ ਪੀ ਲਿਆ ਤਾਂ ਤੂੰ ਤਗੜਾ ਹੋ ਜਾਵੇਂਗਾ।"


ਹਰਕਤ ਸਾਹਮਣੇ ਆਉਂਦਿਆਂ ਹੀ ਲੋਕਾਂ ਨੇ ਜਿਮ ਟ੍ਰੇਨਰ ਨੂੰ ਨਿਸ਼ਾਨੇ 'ਤੇ ਲਿਆ ਅਤੇ ਉਸ ਦੀ ਜੰਮ ਕੇ ਟਰੋਲਿੰਗ ਕੀਤੀ। ਚਾਰੇ ਪਾਸਿਓਂ ਆਲੋਚਨਾ ਹੁੰਦੀ ਦੇਖ ਟ੍ਰੇਨਰ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਜਨਤਕ ਤੌਰ 'ਤੇ ਦਿਲੋਂ ਮੁਆਫ਼ੀ ਮੰਗੀ ਹੈ। ਰਾਣਾ ਰਾਕ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਵੀਡੀਓ ਨਾਲ ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉਹ ਉਨ੍ਹਾਂ ਤੋਂ ਖ਼ਮਾ ਦਾ ਜਾਚਕ ਹੈ। ਉਸ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ 'ਚ ਅਜਿਹਾ ਕੋਈ ਵੀ ਅਣਉਚਿਤ ਕੰਟੈਂਟ ਅਪਲੋਡ ਨਹੀਂ ਕੀਤਾ ਜਾਵੇਗਾ।


ਟ੍ਰੇਨਰ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਚੇਲੇ ਰਾਜਨ ਨੂੰ ਇਹ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕਰਨ ਤੋਂ ਮਨ੍ਹਾ ਕੀਤਾ ਸੀ। ਉਸ ਅਨੁਸਾਰ ਐਤਵਾਰ ਦੀ ਛੁੱਟੀ ਹੋਣ ਕਾਰਨ ਉਹ ਹੋਰ ਕੰਮਾਂ 'ਚ ਮਸਰੂਫ਼ ਸੀ ਅਤੇ ਇੰਸਟਾਗ੍ਰਾਮ ਦਾ ਪਾਸਵਰਡ ਰਾਜਨ ਕੋਲ ਸੀ, ਜਿਸ ਨੇ ਅਣਜਾਣਪੁਣੇ 'ਚ ਇਸ ਨੂੰ ਪੋਸਟ ਕਰ ਦਿੱਤਾ। ਦੂਜੇ ਪਾਸੇ, ਚੇਲੇ ਰਾਜਨ ਨੇ ਵੀ ਆਪਣੀ ਗਲਤੀ ਕਬੂਲਦਿਆਂ ਕਿਹਾ ਕਿ ਉਸ ਨੂੰ ਇਹ ਇੱਕ ਆਮ ਰੀਲ ਲੱਗੀ ਸੀ, ਜਿਸ ਕਾਰਨ ਉਸ ਨੇ ਵੀਡੀਓ ਅਪਲੋਡ ਕਰ ਦਿੱਤੀ। ਰਾਣਾ ਰਾਕ ਨੇ ਆਖਿਆ ਕਿ ਉਹ ਆਪਣੇ ਆਧਿਕਾਰਿਕ ਪੇਜ ਤੋਂ ਇਹ ਵੀਡੀਓ ਹਟਾ ਰਿਹਾ ਹੈ ਅਤੇ ਭਵਿੱਖ ਵਿੱਚ ਪੂਰੀ ਸੋਚ-ਵਿਚਾਰ ਨਾਲ ਹੀ ਕੰਟੈਂਟ ਸਾਂਝਾ ਕਰੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.