IMG-LOGO
ਹੋਮ ਪੰਜਾਬ: ਫਰੀਦਕੋਟ ਫਾਰਮੇਸੀ ਪੇਪਰ ਵਿਵਾਦ: ਨਕਲ ਗਿਰੋਹ ਦੇ 10 ਹੋਰ ਮੈਂਬਰ...

ਫਰੀਦਕੋਟ ਫਾਰਮੇਸੀ ਪੇਪਰ ਵਿਵਾਦ: ਨਕਲ ਗਿਰੋਹ ਦੇ 10 ਹੋਰ ਮੈਂਬਰ ਅੰਤਰ-ਰਾਜੀ ਛਾਪੇਮਾਰੀ 'ਚ ਗ੍ਰਿਫ਼ਤਾਰ, ਕੁੱਲ ਗ੍ਰਿਫ਼ਤਾਰੀਆਂ 37 ਹੋਈਆਂ

Admin User - Jul 29, 2026 01:37 PM
IMG

ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਫਾਰਮੇਸੀ ਪ੍ਰੀਖਿਆ 'ਚ ਹੋਈ ਹਾਈਟੈੱਕ ਨਕਲ ਮਾਮਲੇ 'ਚ ਫਰੀਦਕੋਟ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਸਾਂਝੀ ਛਾਪੇਮਾਰੀ ਕਰਦਿਆਂ ਨਕਲ ਗਿਰੋਹ ਦੇ 10 ਹੋਰ ਸਰਗਣਿਆਂ ਨੂੰ ਹਿਰਾਸਤ 'ਚ ਲਿਆ ਹੈ। ਇਸ ਮਾਮਲੇ 'ਚ ਪਹਿਲਾਂ ਹੀ 26 ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਸੀ, ਜਿਸ ਨਾਲ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕੁੱਲ ਗਿਣਤੀ ਵਧ ਕੇ 37 ਹੋ ਗਈ ਹੈ।


ਨਵੇਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ—ਜਿਨ੍ਹਾਂ 'ਚ ਬਲਵੰਤ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਮਨਜੀਤ ਸਿੰਘ, ਸੁਨੀਲ ਕੁਮਾਰ, ਅਬੀ ਅੰਤ ਸਿੰਘ, ਰਾਜੇਸ਼ ਕੁਮਾਰ, ਸੰਦੀਪ ਕੁਮਾਰ ਅਤੇ ਗੁਰਮੀਤ ਸਿੰਘ ਸ਼ਾਮਲ ਹਨ—ਨੂੰ ਇਲਾਕਾ ਮੈਜਿਸਟਰੇਟ ਦਿਲਜੀਤ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਇਹ ਗਿਰੋਹ ਪ੍ਰੀਖਿਆਰਥੀਆਂ ਨੂੰ ਨਕਲ ਕਰਵਾਉਣ ਲਈ ਡਿਜੀਟਲ ਉਪਕਰਨ ਮੁਹੱਈਆ ਕਰਵਾਉਂਦਾ ਸੀ। ਇਸ ਕੰਮ ਲਈ ਪ੍ਰਤੀ ਉਮੀਦਵਾਰ 3 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਗਈ ਸੀ।


ਪੁਲਿਸ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਇਹ ਪ੍ਰਸ਼ਨ ਪੱਤਰ ਲੀਕ ਹੋਣ ਦਾ ਮਾਮਲਾ ਨਹੀਂ ਹੈ, ਸਗੋਂ ਪ੍ਰੀਖਿਆ ਕੇਂਦਰਾਂ ਦੇ ਅੰਦਰ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਕੇ ਨਕਲ ਮਰਵਾਉਣ ਦਾ ਯੋਜਨਾਬੱਧ ਠੱਗੀ ਕਾਂਡ ਹੈ। ਜ਼ਿਕਰਯੋਗ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ 454 ਫਾਰਮਾਸਿਸਟ ਅਫ਼ਸਰਾਂ ਦੀ ਭਰਤੀ ਲਈ ਇਹ ਪ੍ਰੀਖਿਆ ਕਰਵਾਈ ਗਈ ਸੀ, ਜਿਸ 'ਚ ਬਲੂਟੁੱਥ ਡਿਵਾਈਸ, ਮਾਈਕ੍ਰੋ ਈਅਰਪੀਸ ਅਤੇ ਪੈੱਨ ਕੈਮਰਿਆਂ ਵਰਗੇ ਆਧੁਨਿਕ ਗੈਜੇਟਸ ਵਰਤੇ ਗਏ ਸਨ।


ਸੂਚਨਾ ਮਿਲਣ 'ਤੇ ਕੀਤੀ ਗਈ ਸ਼ੁਰੂਆਤੀ ਛਾਪੇਮਾਰੀ ਦੌਰਾਨ ਹੀ 28 ਉਮੀਦਵਾਰਾਂ ਅਤੇ 7 ਮੁੱਖ ਸਾਜ਼ਿਸ਼ਕਰਤਾਵਾਂ ਨੂੰ ਰੰਗੇ ਹੱਥੀਂ ਦਬੋਚ ਲਿਆ ਗਿਆ ਸੀ। ਪੁਲਿਸ ਅਨੁਸਾਰ ਇਸ ਪੂਰੇ ਨੈੱਟਵਰਕ ਦੀਆਂ ਤਾਰਾਂ ਹੋਰਨਾਂ ਸੂਬਿਆਂ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਜਾਂਚ ਅਜੇ ਵੀ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.