ਤਾਜਾ ਖਬਰਾਂ
ਗੁਰੂ ਪੂਰਨਿਮਾ ਦੇ ਸ਼ੁਭ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਦੇ ਲੋਕਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਸੋਸ਼ਲ ਮੀਡੀਆ ਮੰਚ 'ਐਕਸ' (ਟਵਿੱਟਰ) 'ਤੇ ਇੱਕ ਖ਼ਾਸ ਸੰਦੇਸ਼ ਸਾਂਝਾ ਕਰਦਿਆਂ ਸਮਾਜ ਨੂੰ ਗਿਆਨ ਅਤੇ ਰਾਹ ਦਿਖਾਉਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੂੰ ਨਮਨ ਕੀਤਾ।
ਮੁੱਖ ਮੰਤਰੀ ਨੇ ਆਪਣੇ ਪੋਸਟ 'ਚ ਲਿਖਿਆ, "ਗੁਰੂ ਪੂਰਨਿਮਾ ਦੇ ਸ਼ੁਭ ਦਿਹਾੜੇ ਮੌਕੇ ਸਾਰਿਆਂ ਨੂੰ ਵਧਾਈਆਂ। ਮਨੁੱਖਤਾ ਨੂੰ ਅਗਿਆਨਤਾ ਦੇ ਹਨ੍ਹੇਰੇ ਤੋਂ ਦੂਰ ਕਰਦਿਆਂ ਗਿਆਨ ਦੀ ਰੋਸ਼ਨੀ ਬਖ਼ਸ਼ਣ ਵਾਲੀਆਂ ਸਮੂਹ ਮਹਾਨ ਸ਼ਖ਼ਸੀਅਤਾਂ ਦੀ ਮਹਾਨ ਘਾਲਣਾ ਨੂੰ ਗੁਰੂ ਪੂਰਨਿਮਾ ਮੌਕੇ ਪ੍ਰਣਾਮ।"
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਦੇਸ਼ ਰਾਹੀਂ ਸਮਾਜ ਵਿੱਚ ਗੁਰੂ ਅਤੇ ਮਾਰਗਦਰਸ਼ਕਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਹੀ ਉਹ ਸ਼ਖ਼ਸੀਅਤ ਹਨ ਜੋ ਇਨਸਾਨ ਨੂੰ ਸਹੀ ਦਿਸ਼ਾ ਦਿਖਾ ਕੇ ਅਗਿਆਨਤਾ ਦੇ ਹਨ੍ਹੇਰੇ 'ਚੋਂ ਕੱਢਦੇ ਹਨ।
ਇਸ ਸ਼ੁਭ ਮੌਕੇ 'ਤੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਆਪਣੇ ਗੁਰੂਆਂ ਅਤੇ ਵੱਡਿਆਂ ਦੁਆਰਾ ਦਰਸਾਏ ਗਿਆਨ ਅਤੇ ਅਨੁਸ਼ਾਸਨ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ।
Get all latest content delivered to your email a few times a month.