IMG-LOGO
ਹੋਮ ਪੰਜਾਬ: ਮੋਗਾ 'ਚ ਸੁਨਿਆਰੇ ਤੋਂ ਲੁੱਟ ਦਾ ਮਾਮਲਾ ਸੁਲਝਿਆ, ਫ਼ੌਜੀ ਜਵਾਨ...

ਮੋਗਾ 'ਚ ਸੁਨਿਆਰੇ ਤੋਂ ਲੁੱਟ ਦਾ ਮਾਮਲਾ ਸੁਲਝਿਆ, ਫ਼ੌਜੀ ਜਵਾਨ ਸਣੇ 3 ਮੁਲਜ਼ਮ ਕਾਬੂ; ਚਾਂਦੀ, ਗਹਿਣੇ ਤੇ ਹਥਿਆਰ ਬਰਾਮਦ

Admin User - Jul 28, 2026 08:08 PM
IMG

ਮੋਗਾ ਪੁਲਿਸ ਨੇ 21 ਜੁਲਾਈ ਨੂੰ ਅਜੀਤਵਾਲ ਦੀ ਮੁੱਖ ਮਾਰਕੀਟ ਵਿੱਚ ਇੱਕ ਸੁਨਿਆਰੇ ਦੀ ਦੁਕਾਨ 'ਤੇ ਪਿਸਤੌਲ ਦੀ ਨੋਕ 'ਤੇ ਹੋਈ ਲੁੱਟ ਦੇ ਮਾਮਲੇ ਨੂੰ ਸਫਲਤਾਪੂਰਵਕ ਸੁਲਝਾਉਂਦਿਆਂ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟ ਦੌਰਾਨ ਵਰਤੀ ਗਈ ਵਰਨਾ ਕਾਰ, ਇੱਕ ਦੇਸੀ ਪਿਸਤੌਲ, ਤੇਜ਼ਧਾਰ ਹਥਿਆਰ, ਕਰੀਬ ਡੇਢ ਕਿਲੋਗ੍ਰਾਮ ਚਾਂਦੀ ਅਤੇ ਹੋਰ ਕੀਮਤੀ ਗਹਿਣੇ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੀਪ ਸਿੰਘ ਉਰਫ਼ ਸੁੱਖਾ, ਹਰਦੀਪ ਸਿੰਘ ਉਰਫ਼ ਹੈਪੀ ਅਤੇ ਪਵਿੱਤਰ ਸਿੰਘ ਉਰਫ਼ ਲੱਲੂ ਵਜੋਂ ਹੋਈ ਹੈ। ਤਿੰਨੇ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲਾ ਨਵਾਂ ਦੇ ਰਹਿਣ ਵਾਲੇ ਹਨ, ਜਦਕਿ ਸੁਖਦੀਪ ਸਿੰਘ ਅਤੇ ਹਰਦੀਪ ਸਿੰਘ ਆਪਸ ਵਿੱਚ ਸਕੇ ਭਰਾ ਹਨ। ਪੁਲਿਸ ਮੁਤਾਬਕ ਸੁਖਦੀਪ ਸਿੰਘ ਭਾਰਤੀ ਫ਼ੌਜ ਵਿੱਚ ਸਿਪਾਹੀ ਹੈ ਅਤੇ ਇਸ ਸਮੇਂ ਕੋਲਕਾਤਾ ਵਿੱਚ ਤਾਇਨਾਤ ਸੀ।

ਨਿਹਾਲ ਸਿੰਘ ਵਾਲਾ ਦੇ ਡੀਐੱਸਪੀ ਅਨਵਰ ਅਲੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਜੀਤਵਾਲ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਤਕਨੀਕੀ ਸਬੂਤਾਂ ਅਤੇ ਹੋਰ ਜਾਂਚ ਦੇ ਆਧਾਰ 'ਤੇ ਤਿੰਨਾਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟ ਦਾ ਵੱਡਾ ਹਿੱਸਾ ਵੀ ਬਰਾਮਦ ਕਰ ਲਿਆ ਹੈ।

ਡੀਐੱਸਪੀ ਨੇ ਦੱਸਿਆ ਕਿ ਹੁਣ ਅਦਾਲਤ ਤੋਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਗਿਰੋਹ ਦਾ ਸਬੰਧ ਹੋਰ ਲੁੱਟ ਜਾਂ ਅਪਰਾਧਿਕ ਵਾਰਦਾਤਾਂ ਨਾਲ ਵੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.