IMG-LOGO
ਹੋਮ ਪੰਜਾਬ: ਫਿਰੋਜ਼ਪੁਰ 'ਚ ਘਰੇਲੂ ਕਲੇਸ਼ ਨੇ ਲਿਆ ਖੌਫ਼ਨਾਕ ਮੋੜ, ਪਤਨੀ 'ਤੇ...

ਫਿਰੋਜ਼ਪੁਰ 'ਚ ਘਰੇਲੂ ਕਲੇਸ਼ ਨੇ ਲਿਆ ਖੌਫ਼ਨਾਕ ਮੋੜ, ਪਤਨੀ 'ਤੇ ਹਮਲੇ ਮਗਰੋਂ ਪਤੀ ਨੇ ਕੀਤੀ ਖੁਦਕੁਸ਼ੀ

Admin User - Jul 27, 2026 06:09 PM
IMG

ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਤਲਵੰਡੀ ਭਾਈ ਅਧੀਨ ਪੈਂਦੇ ਪਿੰਡ ਜਵਾਰ ਸਿੰਘ ਵਾਲਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰੇਲੂ ਵਿਵਾਦ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ, ਪਤੀ ਨੂੰ ਆਪਣੀ ਪਤਨੀ ਦੇ ਕਥਿਤ ਪ੍ਰੇਮ ਸੰਬੰਧਾਂ ਬਾਰੇ ਸ਼ੱਕ ਸੀ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋਈ।

ਦੋਸ਼ ਹੈ ਕਿ ਵਿਵਾਦ ਦੌਰਾਨ ਪਤੀ ਨੇ ਆਪਣੀ ਪਤਨੀ, ਜੋ ਇੱਕ ਸਰਕਾਰੀ ਸਕੂਲ ਵਿੱਚ ਕੁੱਕ ਵਜੋਂ ਕੰਮ ਕਰਦੀ ਹੈ, ਨਾਲ ਕੁੱਟਮਾਰ ਕੀਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਘਟਨਾ ਤੋਂ ਕੁਝ ਸਮੇਂ ਬਾਅਦ ਪਤੀ ਨੇ ਉਸੇ ਸਕੂਲ ਦੇ ਵਿਹੜੇ ਵਿੱਚ ਪਾਣੀ ਵਾਲੀ ਟੈਂਕੀ ਕੋਲ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਹਕੀਕਤ ਸਾਹਮਣੇ ਆਵੇਗੀ। ਇਸ ਵੇਲੇ ਜ਼ਖ਼ਮੀ ਮਹਿਲਾ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.