ਤਾਜਾ ਖਬਰਾਂ
IIT ਰੋਪੜ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉਸ ਦਾਅਵੇ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਖੜਾ ਡੈਮ ਦੀ ਝੀਲ (ਗੋਬਿੰਦ ਸਾਗਰ) ਵਿੱਚ ਗਾਦ (ਮਿੱਟੀ/ਰੇਤ) ਜਮ੍ਹਾਂ ਹੋਣ ਕਰਕੇ ਪਾਣੀ ਸੰਭਾਲਣ ਦੀ ਸਮਰੱਥਾ ਬਹੁਤ ਘੱਟ ਗਈ ਹੈ। IIT ਰੋਪੜ ਦੇ ਡਾ. ਰੀਤ ਤਿਵਾੜੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਖੋਜ ਮੁਤਾਬਕ ਝੀਲ ਵਿੱਚ ਪਾਣੀ ਭਰਨ ਦੀ ਖਾਲੀ ਜਗ੍ਹਾ BBMB ਦੇ ਅੰਦਾਜ਼ੇ ਨਾਲੋਂ ਜ਼ਿਆਦਾ ਬਚੀ ਹੋਈ ਹੈ:
ਆਈ ਆਈ ਟੀ ਟੀਮ ਦੀ ਰਿਪੋਰਟ ਮੁਤਾਬਕ 38 ਫ਼ੀਸਦੀ ਜਲ ਭੰਡਾਰਨ ਦੀ ਕਮੀ ਹੈ ਜਦਕਿ ਬੀ ਬੀ ਐੱਮ ਬੀ ਨੇ 47 ਫ਼ੀਸਦੀ ਦਾ ਅੰਦਾਜ਼ਿਆ ਲਾਇਆ ਸੀ। ਇਸੇ ਤਰ੍ਹਾਂ ਲਾਈਵ ਸਟੋਰੇਜ ਦਾ ਘਾਟਾ 13 ਫ਼ੀਸਦੀ (ਬੀ ਬੀ ਐੱਮ ਬੀ ਅਨੁਸਾਰ 19 ਫ਼ੀਸਦੀ) ਅਤੇ ਕੁੱਲ ਸਟੋਰੇਜ ਘਾਟਾ 19 ਫ਼ੀਸਦੀ (ਬੀ ਬੀ ਐੱਮ ਬੀ ਅਨੁਸਾਰ 26 ਫ਼ੀਸਦੀ) ਦਰਜ ਕੀਤਾ ਗਿਆ ਹੈ। ਆਈ ਆਈ ਟੀ ਨੇ ਸਾਲਾਨਾ ਗਾਦ ਦੀ ਆਮਦ ਵੀ 31 ਮਿਲੀਅਨ ਕਿਊਬਿਕ ਮੀਟਰ ਦੱਸੀ ਹੈ, ਜੋ ਬੋਰਡ ਦੇ 39 ਮਿਲੀਅਨ ਕਿਊਬਿਕ ਮੀਟਰ ਦੇ ਅੰਦਾਜ਼ੇ ਨਾਲੋਂ ਘੱਟ ਹੈ।
ਉਧਰ ਬੀ ਬੀ ਐੱਮ ਬੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਈ ਆਈ ਟੀ ਨੇ ਸਰਵੇਖਣ ਲਈ ਅਤਿ-ਆਧੁਨਿਕ ਤਕਨੀਕਾਂ, ਬਾਥੀਮੈਟ੍ਰਿਕ ਸਰਵੇ, ਡਰੋਨ ਮੈਪਿੰਗ ਅਤੇ ਸੰਘਣੇ ਕਰਾਸ-ਸੈਕਸ਼ਨਲ ਮਾਪਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਨਤੀਜੇ ਜ਼ਿਆਦਾ ਸਹੀ ਆਏ ਹਨ। ਇਹ ਅਧਿਐਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਬੀ ਬੀ ਐੱਮ ਬੀ ਨੇ ਗੋਬਿੰਦ ਸਾਗਰ ਜਲ ਸਰੋਤ ਦੀ ਪਹਿਲੀ ਵਾਰ ਵੱਡੇ ਪੱਧਰ ’ਤੇ ਮਕੈਨੀਕਲ ਡੀਸਿਲਟਿੰਗ (ਗਾਦ ਕੱਢਣ) ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਤਹਿਤ ਹਿਮਾਚਲ ਪ੍ਰਦੇਸ਼ ਦੇ ਲੁਣੂ ਅਤੇ ਸੀਰ ਖੱਡ ਵਿਖੇ ਕੰਮ ਸ਼ੁਰੂ ਕੀਤਾ ਜਾਵੇਗਾ ਜਿੱਥੋਂ ਨਿਕਲਣ ਵਾਲੀ ਗਾਦ ’ਤੇ ਹਿਮਾਚਲ ਨੂੰ 150 ਰੁਪਏ ਪ੍ਰਤੀ ਟਨ ਰਾਇਲਟੀ ਮਿਲੇਗੀ।....
Get all latest content delivered to your email a few times a month.