IMG-LOGO
ਹੋਮ ਪੰਜਾਬ: ਸੋਸ਼ਲ ਮੀਡੀਆ ਵਿਵਾਦ: ਨਿਹੰਗ ਵਿੱਕੀ ਥਾਮਸ ਨੇ ਬੁੱਢਾ ਦਲ ਸਾਹਮਣੇ...

ਸੋਸ਼ਲ ਮੀਡੀਆ ਵਿਵਾਦ: ਨਿਹੰਗ ਵਿੱਕੀ ਥਾਮਸ ਨੇ ਬੁੱਢਾ ਦਲ ਸਾਹਮਣੇ ਮੰਗੀ ਮੁਆਫ਼ੀ; ਲਗਾਈ ਗਈ ਸੇਵਾ ਦੀ ਧਾਰਮਿਕ ਸਜ਼ਾ

Admin User - Jul 26, 2026 01:51 PM
IMG

ਨਿਹੰਗ ਜਸਦੀਪ ਸਿੰਘ ਦੀਆਂ ਵਿਵਾਦਤ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਕਰਨ ਦੇ ਮਾਮਲੇ ਵਿੱਚ ਘਿਰੇ ਨਿਹੰਗ ਵਿੱਕੀ ਥਾਮਸ ਨੇ ਆਖ਼ਰਕਾਰ ਅਪ੍ਰਾਧ ਬੂਲਦਿਆਂ ਨਿਹੰਗ ਸਿੰਘ ਸੰਪਰਦਾ ਬੁੱਢਾ ਦਲ ਦੇ ਸਾਹਮਣੇ ਪੇਸ਼ ਹੋ ਕੇ ਹੱਥ ਜੋੜ ਕੇ ਭੁੱਲ ਬਖ਼ਸ਼ਾਈ ਹੈ। ਮਹਾਰਾਸ਼ਟਰ ਤੋਂ ਖ਼ਾਸ ਤੌਰ 'ਤੇ ਪੰਜਾਬ ਪਹੁੰਚੇ ਵਿੱਕੀ ਥਾਮਸ ਨੇ ਪੂਰੀ ਸੰਗਤ ਅਤੇ ਜਥੇਦਾਰਾਂ ਦੇ ਰੂ-ਬਰੂ ਹੁੰਦਿਆਂ ਆਪਣੀ ਗਲਤੀ ਕਬੂਲੀ। ਉਸ ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਕਿਸੇ ਵੀ ਵਿਵਾਦਿਤ ਸਮੱਗਰੀ ਨੂੰ ਸੋਸ਼ਲ ਮੀਡੀਆ 'ਤੇ ਪਾਉਣ ਦੀ ਬਜਾਏ ਪਹਿਲਾਂ ਸੰਪਰਦਾ ਦੇ ਵਡੇਰੇ ਸਿੰਘਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।


ਬੁੱਢਾ ਦਲ ਵੱਲੋਂ ਵਿੱਕੀ ਥਾਮਸ ਦੀ ਪਸ਼ਚਾਤਾਪ ਅਰਜ਼ੀ ਸਵੀਕਾਰ ਕਰਦਿਆਂ ਉਸ ਨੂੰ ਧਾਰਮਿਕ ਮਰਿਆਦਾ ਅਨੁਸਾਰ ਸੇਵਾ ਦੀ ਸਜ਼ਾ ਸੁਣਾਈ ਗਈ ਹੈ:


  •  ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਜੂਠੇ ਬਰਤਨ ਸਾਫ਼ ਕਰਨ, ਘੋੜਿਆਂ ਨੂੰ ਪਾਣੀ ਪਿਲਾਉਣ ਅਤੇ ਲਿੱਦ ਚੁੱਕਣ ਦੀ ਸੇਵਾ ਲਗਾਈ ਗਈ ਹੈ।


  • ਦਲ ਨੇ ਸਾਫ਼ ਕੀਤਾ ਕਿ ਜਸਦੀਪ ਸਿੰਘ ਵਿਰੁੱਧ ਲਿਆ ਗਿਆ ਪੁਰਾਣਾ ਫ਼ੈਸਲਾ ਜਿਉਂ ਦਾ ਤਿਉਂ ਰਹੇਗਾ। ਉਸ ਦੇ ਨਿਹੰਗ ਬਾਣਾ ਪਹਿਨਣ, ਦਸਤਾਰ ਸਜਾਉਣ ਜਾਂ ਕਿਸੇ ਵੀ ਤਰ੍ਹਾਂ ਸੰਪਰਦਾ ਦੀ ਨੁਮਾਇੰਦਗੀ ਕਰਨ 'ਤੇ ਅਗਲੇ ਆਦੇਸ਼ਾਂ ਤੱਕ ਮੁਕੰਮਲ ਪਾਬੰਦੀ ਬਰਕਰਾਰ ਰਹੇਗੀ।


ਬੁੱਢਾ ਦਲ ਦੇ ਦੋਆਬਾ ਜ਼ੋਨ ਦੇ ਜਥੇਦਾਰ ਮਾਨ ਸਿੰਘ ਨੇ ਦੱਸਿਆ ਕਿ ਜਸਦੀਪ ਸਿੰਘ ਨਾਲ ਜੁੜੀ ਸਮੱਗਰੀ ਜਨਤਕ ਹੋਣ ਤੋਂ ਬਾਅਦ ਨਿਹੰਗ ਭਾਈਚਾਰੇ ਅਤੇ ਸੰਗਤ ਵਿੱਚ ਭਾਰੀ ਰੋਸ ਸੀ। ਇਸੇ ਕਾਰਨ ਸੰਗਤ ਦੀ ਮੰਗ 'ਤੇ ਵਿੱਕੀ ਥਾਮਸ ਨੂੰ ਤਲਬ ਕੀਤਾ ਗਿਆ ਸੀ।


ਪੇਸ਼ੀ ਦੌਰਾਨ ਵਿੱਕੀ ਥਾਮਸ ਨੇ ਕਿਹਾ, "ਮੈਨੂੰ ਆਪਣੀ ਗਲਤੀ ਦਾ ਪਛਤਾਵਾ ਹੈ। ਮੈਂ ਸੰਗਤ ਅਤੇ ਜਥੇਦਾਰਾਂ ਤੋਂ ਦਿਲੋਂ ਖਿਮਾ ਮੰਗਦਾ ਹਾਂ। ਭਵਿੱਖ ਵਿੱਚ ਕਿਸੇ ਵੀ ਸੰਵੇਦਨਸ਼ੀਲ ਮੁੱਦੇ 'ਤੇ ਜਥੇਦਾਰਾਂ ਦੇ ਹੁਕਮ ਤੋਂ ਬਿਨਾਂ ਕੋਈ ਵੀ ਪੋਸਟ ਸ਼ੇਅਰ ਨਹੀਂ ਕੀਤੀ ਜਾਵੇਗੀ।"


ਇਸ ਘਟਨਾ ਤੋਂ ਬਾਅਦ ਬੁੱਢਾ ਦਲ ਨੇ ਸਾਰੇ ਸ਼ਰਧਾਲੂਆਂ ਅਤੇ ਨਿਹੰਗ ਸਿੰਘਾਂ ਨੂੰ ਸੋਸ਼ਲ ਮੀਡੀਆ 'ਤੇ ਮਰਿਆਦਾ ਅਤੇ ਜ਼ਿੰਮੇਵਾਰੀ ਬਣਾਏ ਰੱਖਣ ਦੀ ਤਾਕੀਦ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.