IMG-LOGO
ਹੋਮ ਪੰਜਾਬ: ਮਾਨਸਾ 'ਚ ਸ਼ਰਮਸਾਰ ਕਰਨ ਵਾਲੀ ਘਟਨਾ: 17 ਸਾਲਾ ਨਾਬਾਲਗ਼ ਨਾਲ...

ਮਾਨਸਾ 'ਚ ਸ਼ਰਮਸਾਰ ਕਰਨ ਵਾਲੀ ਘਟਨਾ: 17 ਸਾਲਾ ਨਾਬਾਲਗ਼ ਨਾਲ ਜਬਰ-ਜਨਾਹ; 5 ਨੌਜਵਾਨਾਂ 'ਤੇ ਗੈਂਗਰੇਪ ਦਾ ਕੇਸ ਦਰਜ

Admin User - Jul 26, 2026 02:57 PM
IMG

ਮਾਨਸਾ ਸ਼ਹਿਰ ਤੋਂ ਇੱਕ ਬੇਹੱਦ ਰੂਹ ਕੰਬਾਊ ਅਤੇ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ 5 ਨੌਜਵਾਨਾਂ ਵੱਲੋਂ ਇੱਕ 17 ਸਾਲ ਦੀ ਨਾਬਾਲਗ਼ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ-1 ਦੀ ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪੰਜੇ ਦੋਸ਼ੀਆਂ ਖ਼ਿਲਾਫ਼ ਗੈਂਗਰੇਪ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਹੇਠ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।


ਮਿਲੀ ਜਾਣਕਾਰੀ ਮੁਤਾਬਕ ਪੀੜਤ ਕੁੜੀ ਘਰ ਦੇ ਨੇੜੇ ਹੀ ਇੱਕ ਬਿਊਟੀ ਪਾਰਲਰ 'ਤੇ ਕੰਮ ਸਿੱਖਣ ਜਾਂਦੀ ਸੀ। ਦੁਪਹਿਰ ਵੇਲੇ ਜਦੋਂ ਉਹ ਘਰੋਂ ਰੋਟੀ ਖਾ ਕੇ ਨਿਕਲੀ ਤਾਂ ਕਾਫ਼ੀ ਚਿਰ ਤੱਕ ਪਾਰਲਰ ਨਾ ਪਹੁੰਚੀ। ਚਿੰਤਾਜ਼ਦਾ ਪਰਿਵਾਰਕ ਮੈਂਬਰਾਂ ਨੇ ਜਦੋਂ ਆਸ-ਪਾਸ ਭਾਲ ਸ਼ੁਰੂ ਕੀਤੀ ਤਾਂ ਕੁੜੀ ਨੇੜਲੇ ਹੀ ਇੱਕ ਮਕਾਨ ਅੰਦਰੋਂ ਮਿਲੀ। ਪਰਿਵਾਰ ਨੂੰ ਦੇਖਦਿਆਂ ਹੀ ਉੱਥੇ ਮੌਜੂਦ ਪੰਜ ਨੌਜਵਾਨ ਉਨ੍ਹਾਂ ਨੂੰ ਧੱਕਾ-ਮੁੱਕੀ ਕਰਦੇ ਹੋਏ ਅਪਣੀ ਕਾਰ 'ਚ ਫ਼ਰਾਰ ਹੋ ਗਏ।


ਘਟਨਾ ਤੋਂ ਤੁਰੰਤ ਬਾਅਦ ਪਰਿਵਾਰ ਅਪਣੀ ਧੀ ਨੂੰ ਇਲਾਜ ਅਤੇ ਮੈਡੀਕਲ ਲਈ ਸਰਕਾਰੀ ਹਸਪਤਾਲ ਲੈ ਕੇ ਪੁੱਜਾ। ਹਸਪਤਾਲ ਦੇ ਡਾਕਟਰਾਂ ਮੁਤਾਬਕ ਕੁੜੀ ਦੀ ਸਥਿਤੀ ਦੇਖ ਕੇ ਲੱਗਦਾ ਹੈ ਕਿ ਉਸ ਨੂੰ ਕੋਈ ਜ਼ਹਿਰੀਲਾ ਜਾਂ ਨਸ਼ੀਲਾ ਪਦਾਰਥ ਦਿੱਤਾ ਗਿਆ ਸੀ। ਡਾਕਟਰੀ ਬੋਰਡ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਰੋਂਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।


ਇਸ ਸਬੰਧੀ ਥਾਣਾ ਸਿਟੀ-1 ਦੀ ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਕਾਰ ਦੇ ਨੰਬਰ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਛਾਪੇਮਾਰੀ ਜਾਰੀ ਹੈ, ਬਹੁਤ ਜਲਦ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.