IMG-LOGO
ਹੋਮ ਪੰਜਾਬ: ਮੋਗਾ 'ਚ ਦਿਨ-ਦਿਹਾੜੇ ਗੁੰਡਾਗਰਦੀ: ਬੈਂਕ ਤੋਂ ਆ ਰਹੇ ਕਾਰ ਸਵਾਰ...

ਮੋਗਾ 'ਚ ਦਿਨ-ਦਿਹਾੜੇ ਗੁੰਡਾਗਰਦੀ: ਬੈਂਕ ਤੋਂ ਆ ਰਹੇ ਕਾਰ ਸਵਾਰ ਜੋੜੇ 'ਤੇ ਜਾਨਲੇਵਾ ਹਮਲਾ; ਪੁਲਿਸ 'ਤੇ ਰਾਜ਼ੀਨਾਮੇ ਦਾ ਦਬਾਅ ਪਾਉਣ ਦੇ ਦੋਸ਼

Admin User - Jul 25, 2026 12:40 PM
IMG

ਮੋਗਾ ਸ਼ਹਿਰ ਵਿੱਚ ਬੇਖ਼ੌਫ਼ ਸ਼ਰਾਰਤੀ ਅਨਸਰਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਸਭ ਤੋਂ ਭੀੜ-ਭਾੜ ਵਾਲੇ ਇਲਾਕੇ ਚੈਂਬਰ ਰੋਡ 'ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਅਣਪਛਾਤੇ ਨੌਜਵਾਨਾਂ ਨੇ ਬੈਂਕ 'ਚੋਂ ਨਕਦੀ ਕਢਵਾ ਕੇ ਪਰਤ ਰਹੇ ਇੱਕ ਜੋੜੇ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਗੱਡੀ ਦੀ ਭੰਨਤੋੜ ਕੀਤੀ, ਸਗੋਂ ਕਾਰ ਚਲਾ ਰਹੇ ਨੌਜਵਾਨ ਦਲਜੀਤ ਸਿੰਘ 'ਤੇ ਇੱਟਾਂ-ਸੋਟੀਆਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਜ਼ਖ਼ਮੀ ਨੌਜਵਾਨ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।


ਘਟਨਾ ਦੌਰਾਨ ਕਾਰ 'ਚ ਮੌਜੂਦ ਮਹਿਲਾ ਸਪਨਾ ਸੇਤੀਆ ਨੇ ਪੂਰੀ ਵਾਰਦਾਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਪਨਾ ਨੇ ਖ਼ੁਲਾਸਾ ਕੀਤਾ ਕਿ ਪੁਲਿਸ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਬਜਾਏ ਕਰਾਸ ਕੇਸ ਦਾ ਡਰ ਦਿਖਾ ਕੇ ਮਾਮਲੇ 'ਚ ਰਾਜ਼ੀਨਾਮਾ ਕਰਨ ਲਈ ਮਜ਼ਬੂਰ ਕਰ ਰਹੀ ਹੈ।


ਸਪਨਾ ਸੇਤੀਆ ਅਨੁਸਾਰ ਇਸ ਖ਼ੂਨੀ ਹਮਲੇ ਦੀ ਤੰਦ 15 ਜੁਲਾਈ ਦੀ ਇੱਕ ਘਟਨਾ ਨਾਲ ਜੁੜੀ ਹੋਈ ਹੈ:


  • ਪੁਰਾਣੀ ਰੰਜਿਸ਼: 10 ਦਿਨ ਪਹਿਲਾਂ ਗੱਡੀ ਲੰਘਾਉਣ ਨੂੰ ਲੈ ਕੇ ਦੋ ਲੜਕੀਆਂ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ ਕੁਝ ਨੌਜਵਾਨ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ।


  • ਪੁਲਿਸ ਦੀ ਲਾਪਰਵਾਹੀ: ਇਸ ਸਬੰਧੀ ਪਹਿਲਾਂ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਕੋਈ ਏਕਸ਼ਨ ਨਹੀਂ ਲਿਆ ਗਿਆ।


  • ਚੈਂਬਰ ਰੋਡ 'ਤੇ ਘੇਰਾਬੰਦੀ: ਬੀਤੇ ਦਿਨ ਜਦੋਂ ਉਹ ਬੈਂਕ 'ਚੋਂ ਆ ਰਹੇ ਸਨ, ਤਾਂ ਹਮਲਾਵਰਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ, ਅਸ਼ਲੀਲ ਸ਼ਬਦਾਵਲੀ ਵਰਤੀ ਅਤੇ ਬਚਾਅ ਲਈ ਹੇਠਾਂ ਉਤਰੇ ਦਲਜੀਤ ਨੂੰ ਬੇਰਹਿਮੀ ਨਾਲ ਕੁੱਟਿਆ।


ਪੀੜਤ ਧਿਰ ਨੇ ਦੋਸ਼ ਲਾਇਆ ਹੈ ਕਿ ਜੇਕਰ ਪੁਲਿਸ ਨੇ ਪਹਿਲੀ ਸ਼ਿਕਾਇਤ 'ਤੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਇਹ ਭਿਆਨਕ ਘਟਨਾ ਨਾ ਵਾਪਰਦੀ। ਉਨ੍ਹਾਂ ਹੁਣ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੇ ਯਤਨਾਂ ਵਿਰੁੱਧ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਉਂਦਿਆਂ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਸੀਸੀਟੀਵੀ (CCTV) ਫੁਟੇਜ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕਰਨ ਦੀ ਗੱਲ ਕਹਿ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.