ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਮਹਿਲਾ ਸ਼ਕਤੀਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ 'ਮਾਵਾਂ ਧੀਆਂ ਸਤਿਕਾਰ ਯੋਜਨਾ' ਨੂੰ ਸੂਬੇ ਭਰ ਵਿੱਚ ਔਰਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯੋਜਨਾ ਤਹਿਤ ਨਾਂ ਦਰਜ ਕਰਵਾਉਣ ਵਾਲੀਆਂ ਲਾਭਪਾਤਰੀਆਂ ਦੀ ਕੁੱਲ ਗਿਣਤੀ 70 ਲੱਖ ਦੀ ਸੀਮਾ ਲੰਘ ਚੁੱਕੀ ਹੈ, ਜਦਕਿ ਨਵੀਂ ਰਜਿਸਟ੍ਰੇਸ਼ਨ ਦਾ ਸਿਲਸਿਲਾ ਅਜੇ ਵੀ ਨਿਰੰਤਰ ਜਾਰੀ ਹੈ। ਇਕੱਲੇ ਜੁਲਾਈ ਮਹੀਨੇ 'ਚ ਹੀ 37 ਲੱਖ ਤੋਂ ਵੱਧ ਨਵੀਆਂ ਔਰਤਾਂ ਨੇ ਅਪਲਾਈ ਕੀਤਾ ਹੈ, ਜਦਕਿ ਜੂਨ ਮਹੀਨੇ ਦੌਰਾਨ ਇਹ ਗਿਣਤੀ ਲਗਭਗ 33 ਲੱਖ ਸੀ।
ਮੁੱਢਲੇ ਦੌਰ 'ਚ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਕਰੀਬ 52 ਲੱਖ ਲਾਭਪਾਤਰੀਆਂ ਦਾ ਅਨੁਮਾਨ ਲਗਾਇਆ ਗਿਆ ਸੀ। ਪਰ ਔਰਤਾਂ ਦੇ ਭਾਰੀ ਉਤਸ਼ਾਹ ਕਾਰਨ ਇਹ ਅੰਕੜਾ ਅਨੁਮਾਨ ਤੋਂ ਕਿਤੇ ਅੱਗੇ ਨਿਕਲ ਗਿਆ ਹੈ। ਸੂਬੇ ਦੇ ਕੁੱਲ 117 ਵਿਧਾਨ ਸਭਾ ਹਲਕਿਆਂ 'ਚੋਂ 66 ਹਲਕੇ ਅਜਿਹੇ ਹਨ, ਜਿੱਥੇ 50 ਹਜ਼ਾਰ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਹਲਕਾ-ਵਾਰ ਰਜਿਸਟ੍ਰੇਸ਼ਨ ਦੇ ਮੁੱਖ ਅੰਕੜੇ:
ਇਸ ਯੋਜਨਾ ਅਧੀਨ ਸਰਕਾਰ ਵੱਲੋਂ ਆਮ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਮਹੀਨਾ ਅਤੇ ਅਨੁਸੂਚਿਤ ਜਾਤੀ (SC) ਵਰਗ ਦੀਆਂ ਲਾਭਪਾਤਰੀਆਂ ਨੂੰ 1,500 ਰੁਪਏ ਮਹੀਨਾਵਾਰ ਸਹਾਇਤਾ ਦਿੱਤੀ ਜਾ ਰਹੀ ਹੈ। ਪਹਿਲੀ ਜੁਲਾਈ ਨੂੰ 32.96 ਲੱਖ ਔਰਤਾਂ ਦੇ ਖ਼ਾਤਿਆਂ 'ਚ ਜੁਲਾਈ, ਅਗਸਤ ਅਤੇ ਸਤੰਬਰ ਤਿੰਨਾਂ ਮਹੀਨਿਆਂ ਦੀ ਪਹਿਲੀ ਕਿਸ਼ਤ ਵਜੋਂ ਕੁੱਲ 1,149.59 ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜੁਲਾਈ ਮਹੀਨੇ ਦੌਰਾਨ ਰਜਿਸਟਰ ਹੋਈਆਂ 37 ਲੱਖ ਤੋਂ ਵੱਧ ਨਵੀਆਂ ਲਾਭਪਾਤਰੀਆਂ ਨੂੰ 1 ਅਗਸਤ ਨੂੰ ਤਿੰਨ ਮਹੀਨਿਆਂ ਦੀ ਬਕਾਇਆ ਰਾਸ਼ੀ ਇਕੱਠੀ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ 1 ਅਗਸਤ ਨੂੰ ਇੱਕ ਵਾਰ ਫ਼ਿਰ ਔਰਤਾਂ ਦੇ ਮੋਬਾਈਲਾਂ 'ਤੇ ਖ਼ਾਤੇ 'ਚ ਪੈਸੇ ਜਮ੍ਹਾਂ ਹੋਣ ਦਾ ਮੈਸੇਜ (ਟੂੰ-ਟੂੰ) ਖੜਕੇਗਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਯੋਜਨਾ ਲਈ ਰਜਿਸਟ੍ਰੇਸ਼ਨ ਲਗਾਤਾਰ ਚੱਲਦੀ ਰਹੇਗੀ ਅਤੇ ਕੋਈ ਵੀ ਯੋਗ ਔਰਤ ਇਸ ਵਿੱਤੀ ਮਦਦ ਤੋਂ ਵਾਂਝੀ ਨਹੀਂ ਰਹੇਗੀ।
Get all latest content delivered to your email a few times a month.