ਤਾਜਾ ਖਬਰਾਂ
ਲੁਧਿਆਣਾ ਦੇ ਛੋਟੀ ਹੈਬੋਵਾਲ ਇਲਾਕੇ ਤੋਂ ਇੱਕ ਬੇਹੱਦ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 8 ਸਾਲ ਦੀ ਮਾਸੂਮ ਬੱਚੀ ਨਾਲ ਉਸ ਦੇ ਹੀ ਗੁਆਂਢ 'ਚ ਰਹਿੰਦੇ 16 ਸਾਲਾ ਨਾਬਾਲਗ ਵੱਲੋਂ ਕਥਿਤ ਤੌਰ 'ਤੇ ਜਬਰਜ਼ਨਾਹ ਕੀਤਾ ਗਿਆ। ਪੀੜਤ ਬੱਚੀ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ PAU ਪੁਲਿਸ ਨੇ ਵੀਰਵਾਰ ਨੂੰ ਦੋਸ਼ੀ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਡੇਢ ਸਾਲ ਤੋਂ ਮਾਸੂਮ ਨੂੰ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ
ਪੁਲਿਸ ਕੋਲ ਦਰਜ ਬਿਆਨਾਂ 'ਚ ਦੂਜੀ ਜਮਾਤ 'ਚ ਪੜ੍ਹਦੀ ਬੱਚੀ ਦੀ ਮਾਂ ਨੇ ਦੱਸਿਆ ਕਿ ਦੋਵੇਂ ਪਰਿਵਾਰ ਇੱਕੋ ਥਾਂ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਕਿਉਂਕਿ ਦੋਹਾਂ ਪਰਿਵਾਰਾਂ ਦੇ ਮਾਪੇ ਨੌਕਰੀ 'ਤੇ ਚਲੇ ਜਾਂਦੇ ਸਨ, ਇਸੇ ਗੱਲ ਦਾ ਫ਼ਾਇਦਾ ਚੁੱਕਦਿਆਂ ਦੋਸ਼ੀ ਪਿਛਲੇ ਡੇਢ ਸਾਲ ਤੋਂ ਕਮਰੇ 'ਚ ਆ ਕੇ ਬੱਚੀ ਨਾਲ ਗਲਤ ਕੰਮ ਕਰਦਾ ਰਿਹਾ।
ਮੈਡੀਕਲ ਜਾਂਚ ਜਾਰੀ; ਰਿਪੋਰਟ ਦੀ ਉਡੀਕ
ਪੀੜਤ ਦੀ ਮਾਂ ਅਨੁਸਾਰ ਦਰਦ ਜ਼ਿਆਦਾ ਹੋਣ ਕਰਕੇ ਬੱਚੀ ਰਾਤ ਨੂੰ ਰੋਣ ਲੱਗ ਜਾਂਦੀ ਸੀ, ਜਿਸ ਤੋਂ ਬਾਅਦ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਹੈ। ਫਿਲਹਾਲ ਬੱਚੀ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਨੂੰ ਮੈਡੀਕਲ ਰਿਪੋਰਟ ਆਉਣ ਦਾ ਇੰਤਜ਼ਾਰ ਹੈ।
ਨਾਮਜ਼ਦ ਕੀਤਾ ਗਿਆ ਦੋਸ਼ੀ ਅਤੁਲ (16) ਮੂਲ ਰੂਪ ਵਿੱਚ ਬਨਾਰਸ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ।
ਥਾਣਾ PAU ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਖ਼ਿਲਾਫ਼:
ਤਹਿਤ ਪਰਚਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀਆਂ ਅਗਲੀਆਂ ਕਾਨੂੰਨੀ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।
Get all latest content delivered to your email a few times a month.