IMG-LOGO
ਹੋਮ ਪੰਜਾਬ: ਪੰਜਾਬ 'ਚ ਸਿਹਤ ਸਹੂਲਤਾਂ ਦਾ ਵਿਸਥਾਰ: 25 ਅਗਸਤ ਨੂੰ ਖੁੱਲ੍ਹਣਗੇ...

ਪੰਜਾਬ 'ਚ ਸਿਹਤ ਸਹੂਲਤਾਂ ਦਾ ਵਿਸਥਾਰ: 25 ਅਗਸਤ ਨੂੰ ਖੁੱਲ੍ਹਣਗੇ 100 ਨਵੇਂ 'ਆਮ ਆਦਮੀ ਕਲੀਨਿਕ', ਸੂਬੇ 'ਚ ਗਿਣਤੀ ਪੁੱਜੇਗੀ 1090 'ਤੇ

Admin User - Jul 23, 2026 01:24 PM
IMG

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਆਉਣ ਵਾਲੀ 25 ਅਗਸਤ ਨੂੰ ਸੂਬੇ ਭਰ ਵਿੱਚ 100 ਹੋਰ ਨਵੇਂ 'ਆਮ ਆਦਮੀ ਕਲੀਨਿਕ' ਲੋਕ ਅਰਪਣ ਕੀਤੇ ਜਾਣਗੇ। ਇਨ੍ਹਾਂ ਨਵੇਂ ਸਿਹਤ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਕੁੱਲ ਗਿਣਤੀ ਵਧ ਕੇ 1090 ਹੋ ਜਾਵੇਗੀ। ਸਰਕਾਰ ਦਾ ਮੁੱਖ ਉਦੇਸ਼ ਪਿੰਡ-ਪਿੰਡ ਅਤੇ ਸ਼ਹਿਰਾਂ ਦੇ ਹਰ ਵਾਰਡ ਤੱਕ ਮਿਆਰੀ ਇਲਾਜ ਮੁਹੱਈਆ ਕਰਵਾਉਣਾ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ਵਿੱਚ 990 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਰੋਜ਼ਾਨਾ ਹਜ਼ਾਰਾਂ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ, ਦਵਾਈਆਂ ਅਤੇ ਲੈਬ ਟੈਸਟਾਂ ਦੀ ਸਹੂਲਤ ਮਿਲ ਰਹੀ ਹੈ। ਇਨ੍ਹਾਂ ਕਲੀਨਿਕਾਂ ਦੇ ਕੰਮਕਾਜ ਦੀ ਨਿਗਰਾਨੀ ਸਿੱਧੇ ਤੌਰ 'ਤੇ ਮੁੱਖ ਮੰਤਰੀ ਦਫ਼ਤਰ (CMO) ਵੱਲੋਂ ਕੀਤੀ ਜਾਂਦੀ ਹੈ, ਤਾਂ ਜੋ ਕਿਤੇ ਵੀ ਦਵਾਈਆਂ ਜਾਂ ਟੈਸਟਿੰਗ ਮਸ਼ੀਨਾਂ ਦੀ ਕੋਈ ਘਾਟ ਨਾ ਆਵੇ।


ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ "ਮੁੱਖ ਮੰਤਰੀ ਸਿਹਤ ਯੋਜਨਾ" ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਨਕਦ-ਰਹਿਤ) ਇਲਾਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਦਾ ਲਾਭ ਪੰਜਾਬ ਦੇ ਲਗਭਗ 3 ਕਰੋੜ ਲੋਕ ਲੈ ਰਹੇ ਹਨ।


ਸਰਕਾਰੀ ਵੇਰਵਿਆਂ ਮੁਤਾਬਕ, ਨਵੇਂ ਬਣ ਰਹੇ ਇਨ੍ਹਾਂ 100 ਕਲੀਨਿਕਾਂ ਦੀ ਵੰਡ ਵੱਖ-ਵੱਖ ਜ਼ਿਲ੍ਹਿਆਂ ਦੀ ਆਬਾਦੀ ਅਤੇ ਲੋੜ ਅਨੁਸਾਰ ਕੀਤੀ ਗਈ ਹੈ:


ਲੁਧਿਆਣਾ: 20


ਅੰਮ੍ਰਿਤਸਰ: 14


ਜਲੰਧਰ ਅਤੇ ਸ੍ਰੀ ਮੁਕਤਸਰ ਸਾਹਿਬ: 10-10


ਬਠਿੰਡਾ ਅਤੇ ਸੰਗਰੂਰ: 8-8


ਫਾਜ਼ਿਲਕਾ: 6


ਫਰੀਦਕੋਟ: 5


ਫਿਰੋਜ਼ਪੁਰ ਅਤੇ ਗੁਰਦਾਸਪੁਰ: 3-3


ਮੋਗਾ ਅਤੇ ਤਰਨਤਾਰਨ: 2-2


ਮਲੇਰਕੋਟਲਾ, ਪਠਾਨਕੋਟ, ਪਟਿਆਲਾ ਅਤੇ ਮੁਹਾਲੀ (SAS ਨਗਰ): 1-1 ਕਲੀਨਿਕ।


ਖ਼ਾਸ ਗੱਲ ਇਹ ਹੈ ਕਿ ਹੁਸ਼ਿਆਰਪੁਰ ਅਤੇ ਕਪੂਰਥਲਾ ਦੀਆਂ ਸੈਂਟਰਲ ਜੇਲ੍ਹਾਂ ਦੇ ਅੰਦਰ ਵੀ 1-1 ਕਲੀਨਿਕ ਖੋਲ੍ਹਿਆ ਜਾ ਰਿਹਾ ਹੈ। ਕਪੂਰਥਲਾ ਦੇ ਪੀਰ ਚੌਧਰੀ ਰੋਡ ਸੇਵਾ ਕੇਂਦਰ ਵਿਖੇ ਵੀ ਇੱਕ ਕਲੀਨਿਕ ਬਣੇਗਾ।


ਨਹੀਂ ਹੋਵੇਗਾ ਕੋਈ ਵੱਡਾ ਸੂਬਾ-ਪੱਧਰੀ ਉਦਘਾਟਨ

ਵਿਭਾਗੀ ਸੂਤਰਾਂ ਅਨੁਸਾਰ, ਸਰਕਾਰ ਵੱਲੋਂ ਇਨ੍ਹਾਂ ਨਵੇਂ ਕਲੀਨਿਕਾਂ ਦੀ ਸ਼ੁਰੂਆਤ ਮੌਕੇ ਕੋਈ ਵੱਡਾ ਉਦਘਾਟਨੀ ਜਾਂ ਲਾਂਚਿੰਗ ਸਮਾਗਮ ਨਹੀਂ ਰੱਖਿਆ ਗਿਆ ਹੈ। 25 ਤੋਂ 31 ਅਗਸਤ ਦਰਮਿਆਨ ਸਥਾਨਕ ਵਿਧਾਇਕਾਂ ਅਤੇ ਜਨ-ਪ੍ਰਤੀਨਿਧੀਆਂ ਵੱਲੋਂ ਆਪੋ-ਆਪਣੇ ਹਲਕਿਆਂ ਵਿੱਚ ਸਾਦੇ ਢੰਗ ਨਾਲ ਇਨ੍ਹਾਂ ਨੂੰ ਮਰੀਜ਼ਾਂ ਲਈ ਖੋਲ੍ਹਿਆ ਜਾਵੇਗਾ। ਹਾਲਾਂਕਿ, ਜ਼ਿਆਦਾਤਰ ਥਾਵਾਂ 'ਤੇ 25 ਅਗਸਤ ਨੂੰ ਹੀ ਸਿਹਤ ਸੇਵਾਵਾਂ ਸੁਚਾਰੂ ਰੂਪ ਵਿੱਚ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.