IMG-LOGO
ਹੋਮ ਰਾਸ਼ਟਰੀ, ਖੇਡਾਂ, ਸੰਨਿਆਸ ਦੀਆਂ ਅਫ਼ਵਾਹਾਂ 'ਤੇ ਬੋਲੇ ਰੋਹਿਤ ਸ਼ਰਮਾ': ਲਾਰਡਸ 'ਚ ਧਮਾਕੇਦਾਰ...

ਸੰਨਿਆਸ ਦੀਆਂ ਅਫ਼ਵਾਹਾਂ 'ਤੇ ਬੋਲੇ ਰੋਹਿਤ ਸ਼ਰਮਾ': ਲਾਰਡਸ 'ਚ ਧਮਾਕੇਦਾਰ ਸੈਂਕੜੇ ਤੋਂ ਬਾਅਦ ਕਿਹਾ— 'ਬਾਹਰੀ ਰੌਲੇ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ'

Admin User - Jul 21, 2026 11:47 AM
IMG

ਟੀਮ ਇੰਡੀਆ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਸੰਨਿਆਸ ਨਾਲ ਜੁੜੀਆਂ ਅਟਕਲਾਂ 'ਤੇ ਪੂਰਨ ਵਿਰਾਮ ਲਗਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਸਿਰਫ਼ ਮੈਦਾਨ 'ਚ ਪ੍ਰਦਰਸ਼ਨ ਕਰਨ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ 'ਤੇ ਹੈ। ਇੰਗਲੈਂਡ ਵਿਰੁੱਧ ਲਾਰਡਸ ਵਿਖੇ ਖੇਡੇ ਗਏ ਤੀਜੇ ਵਨਡੇ ਮੈਚ 'ਚ 138 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਗੱਲਬਾਤ ਕਰਦਿਆਂ ਰੋਹਿਤ ਨੇ ਕਿਹਾ ਕਿ ਡੈਬਿਊ ਦੇ ਦਿਨ ਤੋਂ ਹੀ ਬਾਹਰ ਅਫ਼ਵਾਹਾਂ ਦਾ ਰੌਲਾ ਚੱਲਦਾ ਆ ਰਿਹਾ ਹੈ ਅਤੇ ਇਸ ਰੌਲੇ ਤੋਂ ਬਿਨਾਂ ਖੇਡਣ ਦਾ ਮਜ਼ਾ ਵੀ ਨਹੀਂ ਆਉਂਦਾ।


ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵੀ ਸੰਨਿਆਸ ਦੀਆਂ ਖ਼ਬਰਾਂ ਨੂੰ ਸਿਰਫ਼ ਮੀਡੀਆ ਦੀ ਉਪਜ ਦੱਸਿਆ। ਉਨ੍ਹਾਂ ਕਿਹਾ ਕਿ ਟੀਮ ਡਰੈਸਿੰਗ ਰੂਮ ਅੰਦਰ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਨਾ ਹੀ ਰੋਹਿਤ ਭਾਈ ਨੇ ਸੰਨਿਆਸ ਬਾਰੇ ਕਿਸੇ ਨਾਲ ਕੋਈ ਚਰਚਾ ਕੀਤੀ ਹੈ।


ਜ਼ਿਕਰਯੋਗ ਹੈ ਕਿ ਲਾਰਡਸ ਮੈਚ ਤੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਰੋਹਿਤ ਦੇ ਵਨਡੇ ਕਰੀਅਰ ਦਾ ਆਖ਼ਰੀ ਮੈਚ ਹੋ ਸਕਦਾ ਹੈ ਅਤੇ ਉਹ 2027 ਵਰਲਡ ਕੱਪ ਦੀ ਯੋਜਨਾ 'ਚ ਸ਼ਾਮਲ ਨਹੀਂ ਹਨ, ਪਰ ਰੋਹਿਤ ਨੇ ਆਪਣੀ ਬੱਲੇਬਾਜ਼ੀ ਨਾਲ ਇਨ੍ਹਾਂ ਸਾਰੀਆਂ ਅਟਕਲਾਂ ਨੂੰ ਖ਼ਾਰਜ ਕਰ ਦਿੱਤਾ।


ਇਹ ਮੁਕਾਬਲਾ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਲਈ ਵੀ ਬਹੁਤ ਖ਼ਾਸ ਰਿਹਾ, ਕਿਉਂਕਿ ਦੋਵਾਂ ਨੇ ਮਿਲ ਕੇ ਆਪਣਾ 400ਵਾਂ ਅੰਤਰਰਾਸ਼ਟਰੀ ਮੈਚ ਖੇਡਿਆ। ਦੋਵਾਂ ਦਿੱਗਜਾਂ ਨੇ ਦੂਜੀ ਵਿਕਟ ਲਈ ਮਹਿਜ਼ 86 ਗੇਂਦਾਂ ਵਿੱਚ 112 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ, ਜਿਸ ਵਿੱਚ ਰੋਹਿਤ ਨੇ 48 ਗੇਂਦਾਂ 'ਚ 71 ਦੌੜਾਂ ਅਤੇ ਵਿਰਾਟ ਨੇ 38 ਗੇਂਦਾਂ 'ਚ 38 ਦੌੜਾਂ ਦਾ ਯੋਗਦਾਨ ਪਾਇਆ।


ਆਪਣੇ ਇਰਾਦੇ ਸਪੱਸ਼ਟ ਕਰਦਿਆਂ ਰੋਹਿਤ ਨੇ ਕਿਹਾ ਕਿ ਬਾਹਰੀ ਚਰਚਾਵਾਂ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਕੰਮ ਮੈਦਾਨ ਦੇ ਅੰਦਰ ਖੇਡਣਾ ਹੈ, ਜਦਕਿ ਦੂਜਿਆਂ ਦਾ ਕੰਮ ਬਾਹਰ ਗੱਲਾਂ ਕਰਨਾ ਹੈ। ਫਿਲਹਾਲ ਉਹ ਭਾਰਤੀ ਟੀਮ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.