IMG-LOGO
ਹੋਮ ਰਾਸ਼ਟਰੀ: ਸੰਸਦ 'ਚ ਮਾਨਸੂਨ ਸੈਸ਼ਨ ਦੀ ਤੂਫ਼ਾਨੀ ਸ਼ੁਰੂਆਤ: ਵੱਖ-ਵੱਖ ਮੁੱਦਿਆਂ 'ਤੇ...

ਸੰਸਦ 'ਚ ਮਾਨਸੂਨ ਸੈਸ਼ਨ ਦੀ ਤੂਫ਼ਾਨੀ ਸ਼ੁਰੂਆਤ: ਵੱਖ-ਵੱਖ ਮੁੱਦਿਆਂ 'ਤੇ ਘਿਰੀ ਸਰਕਾਰ; PM ਮੋਦੀ ਨੇ ਵਿਰੋਧੀਆਂ ਨੂੰ ਦਿੱਤੀ ਸਲਾਹ

Admin User - Jul 20, 2026 12:23 PM
IMG

ਦੇਸ਼ ਦੀ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੁੰਦਿਆਂ ਹੀ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਜ਼ੋਰਦਾਰ ਟਕਰਾਅ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਸੰਸਦ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ 'ਤੇ ਹੰਗਾਮਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸਪੀਕਰ ਨੂੰ ਪਹਿਲੇ ਹੀ ਘੰਟੇ ਦੌਰਾਨ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰਨੀ ਪਈ। ਇਸ ਤੋਂ ਪਹਿਲਾਂ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਸਰਬ-ਪਾਰਟੀ ਬੈਠਕ 'ਚ ਵੀ ਤਣਾਅਪੂਰਨ ਮਾਹੌਲ ਦੇਖਣ ਨੂੰ ਮਿਲਿਆ ਸੀ, ਜਿਸ ਤੋਂ ਸਾਫ਼ ਸੰਕੇਤ ਮਿਲ ਗਏ ਸਨ ਕਿ ਇਹ ਸੈਸ਼ਨ ਕਾਫ਼ੀ ਹੰਗਾਮੇਦਾਰ ਰਹਿਣ ਵਾਲਾ ਹੈ।


ਸੰਸਦ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੈਸ਼ਨ ਨੂੰ ਦੇਸ਼ ਦੇ ਵਿਕਾਸ ਲਈ ਇਤਿਹਾਸਕ ਅਤੇ ਬਹੁਤ ਲਾਭਕਾਰੀ ਦੱਸਿਆ।


ਦੇਸ਼ ਦੀਆਂ ਪ੍ਰਾਪਤੀਆਂ: ਪੀ.ਐੱਮ. ਮੋਦੀ ਨੇ ਕਿਹਾ ਕਿ ਬੀਤੇ ਮਹੀਨੇ ਭਾਰਤ ਨੇ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਪੁਲਾੜ ਖੇਤਰ ਵਿੱਚ ਬੇਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ 'ਤੇ ਹਰ ਭਾਰਤੀ ਨੂੰ ਮਾਣ ਹੈ।


ਉਨ੍ਹਾਂ ਵਿਰੋਧੀ ਧਿਰ ਨੂੰ ਸਕਾਰਾਤਮਕ ਰਵੱਈਆ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ, "ਜਿਵੇਂ ਪ੍ਰੋ-ਐਕਟਿਵ ਮਾਨਸੂਨ ਦੇਸ਼ ਨੂੰ ਖ਼ੁਸ਼ਹਾਲੀ ਦਿੰਦਾ ਹੈ, ਉਵੇਂ ਹੀ ਜੇਕਰ ਇਹ ਮਾਨਸੂਨ ਸੈਸ਼ਨ ਵੀ ਪ੍ਰੋਡੈਕਟਿਵ ਰਹੇਗਾ ਤਾਂ ਇਸ ਨਾਲ ਦੇਸ਼ ਦੇ ਹਰ ਨਾਗਰਿਕ ਦਾ ਭਲਾ ਹੋਵੇਗਾ।"


ਕੇਂਦਰ ਸਰਕਾਰ ਇਸ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਇੱਕ ਅਹਿਮ ਬਿੱਲ ਪੇਸ਼ ਕਰਨ ਜਾ ਰਹੀ ਹੈ, ਜਿਸ ਤਹਿਤ ਰਾਸ਼ਟਰੀ ਗੀਤ "ਵੰਦੇ ਮਾਤਰਮ" ਗਾਉਣ ਦੌਰਾਨ ਰੁਕਾਵਟ ਪਾਉਣ ਜਾਂ ਇਸ ਦਾ ਅਪਮਾਨ ਕਰਨ ਨੂੰ ਅਪਰਾਧ ਘੋਸ਼ਿਤ ਕੀਤਾ ਜਾਵੇਗਾ। ਇਸ ਕਾਨੂੰਨ ਦੇ ਉਲੰਘਣ 'ਤੇ 3 ਸਾਲ ਤੱਕ ਦੀ ਕੈਦ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।


ਦੂਜੇ ਪਾਸੇ, ਕਾਂਗਰਸ, ਸਮਾਜਵਾਦੀ ਪਾਰਟੀ (SP), ਟੀ.ਐੱਮ.ਸੀ. (TMC) ਅਤੇ ਡੀ.ਐੱਮ.ਕੇ. (DMK) ਸਮੇਤ ਪੂਰੀ ਵਿਰੋਧੀ ਧਿਰ ਨੇ ਸਰਕਾਰ ਖ਼ਿਲਾਫ਼ ਮੋਰਚਾਬੰਦੀ ਕਰ ਲਈ ਹੈ।


ਗੰਭੀਰ ਦੋਸ਼: ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਅਤੇ ਐੱਸ.ਪੀ. ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਰਾਮ ਮੰਦਰ ਦੇ ਚੜ੍ਹਾਵੇ/ਦਾਨ 'ਚ ਹੋਈ ਕਥਿਤ ਚੋਰੀ ਦੇ ਮੁੱਦੇ 'ਤੇ ਸੰਸਦ 'ਚ ਵਿਸਥਾਰਤ ਚਰਚਾ ਦੀ ਮੰਗ ਕੀਤੀ ਹੈ।


ਸੋਨਮ ਵਾਂਗਚੁਕ ਤੇ ਵਿਦਿਆਰਥੀ ਮਾਰਚ: ਸੀ.ਪੀ.ਆਈ. (ਐੱਮ) ਦੇ ਜੌਨ ਬ੍ਰਿਟਾਸ ਸਮੇਤ ਹੋਰਨਾਂ ਆਗੂਆਂ ਨੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਅਤੇ ਉਨ੍ਹਾਂ 'ਤੇ ਹੋਈ ਪੁਲਿਸ ਕਾਰਵਾਈ ਦਾ ਮੁੱਦਾ ਚੁੱਕਿਆ। ਇਸ ਤੋਂ ਇਲਾਵਾ ਵਿਰੋਧੀ ਧਿਰ ਨੇ ਨੀਟ (NEET) ਅਤੇ ਸੀ.ਬੀ.ਐੱਸ.ਈ. (CBSE) ਧਾਂਦਲੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।


ਹੱਦਬੰਦੀ 'ਤੇ ਦੱਖਣੀ ਰਾਜਾਂ ਦਾ ਵਿਰੋਧ: ਡੀ.ਐੱਮ.ਕੇ. ਆਗੂ ਟੀ.ਆਰ. ਬਾਲੂ ਅਤੇ ਤਿਰੂਚੀ ਸਿਵਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੱਖਣੀ ਰਾਜਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਹੱਦਬੰਦੀ ਪ੍ਰਸਤਾਵ ਦਾ ਵਿਰੋਧ ਕਰਨਗੇ ਅਤੇ ਹੱਦਬੰਦੀ 'ਤੇ ਰੋਕ ਨੂੰ ਹੋਰ 25 ਸਾਲਾਂ ਲਈ ਵਧਾਉਣ ਦੀ ਮੰਗ ਕਰਨਗੇ।


ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਾਫ਼ ਕਰ ਦਿੱਤਾ ਹੈ ਕਿ FCRA ਸੋਧ ਬਿੱਲ, ਵਿਕਸਿਤ ਭਾਰਤ ਸਿੱਖਿਆ ਪ੍ਰਤਿਸ਼ਠਾਨ ਬਿੱਲ ਅਤੇ ਖੁਰਾਕ ਸੁਰੱਖਿਆ ਐਕਟ 'ਚ ਬਦਲਾਅ ਵਰਗੇ ਕਈ ਪ੍ਰਸਤਾਵਾਂ ਦਾ ਸਦਨ ਦੇ ਅੰਦਰ ਤਿੱਖਾ ਵਿਰੋਧ ਕੀਤਾ ਜਾਵੇਗਾ। ਸੈਸ਼ਨ ਦੇ ਪਹਿਲੇ ਹੀ ਦਿਨ ਵਿਰੋਧੀ ਗਠਜੋੜ ਵੱਲੋਂ ਬਣਾਈ ਗਈ ਇਸ ਘੇਰਾਬੰਦੀ ਦੀ ਰਣਨੀਤੀ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ 'ਚ ਸੰਸਦ 'ਚ ਹੰਗਾਮਾ ਅਤੇ ਬਹਿਸ ਹੋਰ ਤੇਜ਼ ਹੋਣ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.