IMG-LOGO
ਹੋਮ ਰਾਸ਼ਟਰੀ: ਸੋਨਮ ਵਾਂਗਚੁਕ ਨੂੰ ਹਟਾਏ ਜਾਣ 'ਤੇ ਭੜਕੇ ਵਿਸ਼ਾਲ ਦਦਲਾਨੀ, ਦੇਸ਼...

ਸੋਨਮ ਵਾਂਗਚੁਕ ਨੂੰ ਹਟਾਏ ਜਾਣ 'ਤੇ ਭੜਕੇ ਵਿਸ਼ਾਲ ਦਦਲਾਨੀ, ਦੇਸ਼ ਵਾਸੀਆਂ ਨੂੰ ਪੁੱਛਿਆ— 'ਜੇ ਹੁਣ ਨਹੀਂ ਉੱਠੇ, ਤਾਂ ਕਦੋਂ ਉਠੋਗੇ...?

Admin User - Jul 18, 2026 02:16 PM
IMG

ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ਵਿਖੇ ਲੱਦਾਖ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਅੰਨ-ਜਲ ਤਿਆਗ ਕੇ ਬੈਠੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਖ਼ਿਲਾਫ਼ ਦਿੱਲੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਅੱਜ ਭੁੱਖ ਹੜਤਾਲ ਦੇ 21ਵੇਂ ਦਿਨ ਪੁਲਿਸ ਨੇ ਪ੍ਰਦਰਸ਼ਨ ਵਾਲੀ ਥਾਂ ਨੂੰ ਘੇਰ ਕੇ ਵਾਂਗਚੁਕ ਨੂੰ ਉੱਥੋਂ ਹਟਾ ਦਿੱਤਾ ਅਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਹਸਪਤਾਲ ਦਾਖ਼ਲ ਕਰਵਾ ਦਿੱਤਾ। ਪੁਲਿਸ ਵੱਲੋਂ ਬਾਕੀ ਪ੍ਰਦਰਸ਼ਨਕਾਰੀਆਂ ਨੂੰ ਵੀ ਤੁਰੰਤ ਮੋਰਚਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਕਾਰਨ ਸਮਰਥਕਾਂ ਵਿੱਚ ਭਾਰੀ ਰੋਸ਼ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਇਸ ਹਾਈ-ਪ੍ਰੋਫਾਈਲ ਐਕਸ਼ਨ 'ਤੇ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਵਿਸ਼ਾਲ ਦਦਲਾਨੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।


ਵਿਸ਼ਾਲ ਦਦਲਾਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਭਾਵੁਕ ਅਤੇ ਗੁੱਸੇ ਨਾਲ ਭਰਿਆ ਵੀਡੀਓ ਸੰਦੇਸ਼ ਜਾਰੀ ਕਰਕੇ ਸੋਨਮ ਵਾਂਗਚੁਕ ਦੇ ਅੰਦੋਲਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।


ਵਿਸ਼ਾਲ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ, "ਤੁਸੀਂ ਸਭ ਨੇ ਸ਼ਾਸਨ ਦੀ ਕਾਇਰਤਾ ਦੇਖ ਲਈ ਹੈ, ਜਿਸ ਤਹਿਤ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਚੁੱਕਿਆ ਗਿਆ। ਇਸ ਦੇਸ਼ ਦੀ ਮੌਜੂਦਾ ਸਥਿਤੀ ਨੂੰ ਦੇਖ ਕੇ ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਹੈ।"


ਉਨ੍ਹਾਂ ਦੇਸ਼ ਵਾਸੀਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਅਜਿਹੇ ਸੱਚੇ ਇਨਸਾਨ ਦੇ ਹੱਕ ਵਿੱਚ ਹੁਣ ਵੀ ਨਾ ਉੱਠੇ, ਤਾਂ ਫਿਰ ਕਦੋਂ ਜਾਗਾਂਗੇ। ਉਨ੍ਹਾਂ ਅਫ਼ਸੋਸ ਜਤਾਇਆ ਕਿ ਉਹ ਖੁਦ ਉਸ ਸਮੇਂ ਮਦਦ ਲਈ ਜੰਤਰ-ਮੰਤਰ 'ਤੇ ਮੌਜੂਦ ਨਹੀਂ ਸਨ।


ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨਮ ਵਾਂਗਚੁਕ ਦੇ ਮੋਰਚੇ ਨੂੰ ਫਿਲਮੀ ਸਿਤਾਰਿਆਂ ਦਾ ਸਾਥ ਮਿਲਿਆ ਹੋਵੇ। ਪਿਛਲੇ ਤਿੰਨ ਹਫ਼ਤਿਆਂ ਤੋਂ ਦੇਸ਼-ਵਿਦੇਸ਼ ਦੀਆਂ ਨਜ਼ਰਾਂ ਇਸ ਅੰਦੋਲਨ 'ਤੇ ਟਿਕੀਆਂ ਹੋਈਆਂ ਹਨ। ਵਿਸ਼ਾਲ ਦਦਲਾਨੀ ਤੋਂ ਪਹਿਲਾਂ ਰਿਤਿਕ ਰੋਸ਼ਨ, ਨਸੀਰੂਦੀਨ ਸ਼ਾਹ, ਸੋਨਾਕਸ਼ੀ ਸਿਨਹਾ, ਪ੍ਰਕਾਸ਼ ਰਾਜ ਅਤੇ ਸਵਰਾ ਭਾਸਕਰ ਵਰਗੇ ਦਿੱਗਜ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਵਾਂਗਚੁਕ ਦੀਆਂ ਮੰਗਾਂ ਦਾ ਸਮਰਥਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਨੁਰਾਗ ਕਸ਼ਯਪ, ਅਭੈ ਦਿਓਲ, ਅਦਿਤੀ ਰਾਓ ਹੈਦਰੀ, ਫਾਤਿਮਾ ਸਨਾ ਸ਼ੇਖ, ਇਮਰਾਨ ਖਾਨ, ਕੁਸ਼ਾ ਕਪਿਲਾ ਅਤੇ ਓਮੀ ਵੈਦਿਆ ਨੇ ਵੀ ਪੋਸਟਾਂ ਸਾਂਝੀਆਂ ਕਰਕੇ ਲੱਦਾਖ ਦੀ ਹੋਂਦ ਨੂੰ ਬਚਾਉਣ ਦੀ ਇਸ ਲੜਾਈ ਨੂੰ ਜਾਇਜ਼ ਠਹਿਰਾਇਆ ਸੀ।


ਵਿਸ਼ਾਲ ਦਦਲਾਨੀ ਦਾ ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੱਖਾਂ ਪ੍ਰਸ਼ੰਸਕ ਇਸ 'ਤੇ ਕਮੈਂਟ ਕਰਕੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਸੋਨਮ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਜਬਰੀ ਹਟਾਏ ਜਾਣ ਤੋਂ ਬਾਅਦ ਇਹ ਅੰਦੋਲਨ ਹੁਣ ਡਿਜੀਟਲ ਪਲੇਟਫਾਰਮਸ 'ਤੇ ਇੱਕ ਦੇਸ਼-ਵਿਆਪੀ ਮੁਹਿੰਮ ਦਾ ਰੂਪ ਧਾਰਨ ਕਰ ਗਿਆ ਹੈ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਅਤੇ ਸਮਾਜਿਕ ਸੰਗਠਨਾਂ ਨੇ ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਈ ਸੂਬਿਆਂ ਅੰਦਰ ਰੋਸ ਮਾਰਚ ਕੱਢਣ ਦੀ ਰਣਨੀਤੀ ਬਣਾ ਲਈ ਹੈ, ਜਿਸ ਕਾਰਨ ਕੇਂਦਰ ਸਰਕਾਰ 'ਤੇ ਸਿਆਸੀ ਦਬਾਅ ਹੋਰ ਵਧਣ ਦੀ ਸੰਭਾਵਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.