IMG-LOGO
ਹੋਮ ਪੰਜਾਬ: ਮੋਗਾ ਦੇ ਕਿਸਾਨ ਦੀ ਚਮਕੀ ਕਿਸਮਤ, ਧੱਕੇ ਨਾਲ ਖਰੀਦੀ ਲਾਟਰੀ...

ਮੋਗਾ ਦੇ ਕਿਸਾਨ ਦੀ ਚਮਕੀ ਕਿਸਮਤ, ਧੱਕੇ ਨਾਲ ਖਰੀਦੀ ਲਾਟਰੀ ਨੇ ਜਿਤਾਏ 50 ਲੱਖ ਰੁਪਏ

Admin User - Jul 13, 2026 03:47 PM
IMG

ਮੋਗਾ ਦੇ ਮਥੁਰਾਪੁਰੀ ਪਿੰਡ ਦੇ ਇੱਕ ਮੱਧ ਵਰਗੀ ਕਿਸਾਨ ਦੀ ਕਿਸਮਤ ਨੇ ਅਚਾਨਕ ਅਜਿਹਾ ਮੋੜ ਲਿਆ ਕਿ ਇੱਕ ਲਾਟਰੀ ਟਿਕਟ ਨੇ ਉਸ ਨੂੰ 50 ਲੱਖ ਰੁਪਏ ਦਾ ਮਾਲਾਮਾਲ ਕਰ ਦਿੱਤਾ। ਇਹ ਖੁਸ਼ਖਬਰੀ ਮਿਲਦੇ ਹੀ ਪ੍ਰਤਾਪ ਰੋਡ ਸਥਿਤ ਗੋਲੀ ਲਾਟਰੀ ਸਟਾਲ ‘ਤੇ ਖੁਸ਼ੀ ਦਾ ਮਾਹੌਲ ਬਣ ਗਿਆ। ਢੋਲ ਦੀਆਂ ਧੁਨਾਂ ‘ਤੇ ਜਸ਼ਨ ਮਨਾਇਆ ਗਿਆ, ਲੱਡੂ ਵੰਡੇ ਗਏ ਅਤੇ ਜੇਤੂ ਕਿਸਾਨ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ।

ਜੇਤੂ ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਪੰਜਾਬ ਸਟੇਟ ਦੀ 1,000 ਰੁਪਏ ਵਾਲੀ ਲਾਟਰੀ ਟਿਕਟ ਖਰੀਦੀ ਸੀ। ਸੋਮਵਾਰ ਸਵੇਰੇ ਜਦੋਂ ਉਹ ਆਪਣੀ ਟਿਕਟ ਦੀ ਜਾਂਚ ਕਰਵਾਉਣ ਲਈ ਲਾਟਰੀ ਸਟਾਲ ਪਹੁੰਚਿਆ ਤਾਂ ਆਪਰੇਟਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਟਿਕਟ ‘ਤੇ 50 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਹ ਸੁਣ ਕੇ ਉਹ ਅਤੇ ਉਸ ਦਾ ਪਰਿਵਾਰ ਖੁਸ਼ੀ ਨਾਲ ਝੂਮ ਉੱਠੇ।

ਚਰਨਜੀਤ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਕਦੇ-ਕਦੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਖਰੀਦਦਾ ਸੀ, ਪਰ ਇੰਨੀ ਵੱਡੀ ਜਿੱਤ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਉਸ ਨੇ ਦੱਸਿਆ ਕਿ ਇਨਾਮ ਦੀ ਰਕਮ ਨਾਲ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਯੋਗਦਾਨ ਪਾਵੇਗਾ।

ਲਾਟਰੀ ਸਟਾਲ ਦੇ ਸੰਚਾਲਕ ਪ੍ਰਦੀਪ ਕੁਮਾਰ ਗੋਲੀ ਨੇ ਦੱਸਿਆ ਕਿ ਇਹ ਟਿਕਟ ਅਸਲ ਵਿੱਚ ਇੱਕ ਹੋਰ ਗਾਹਕ ਲਈ ਰੱਖੀ ਗਈ ਸੀ, ਪਰ ਉਹ ਇਸ ਨੂੰ ਲੈਣ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਚਰਨਜੀਤ ਸਿੰਘ ਨੂੰ ਇਹ ਟਿਕਟ ਲੈਣ ਲਈ ਮਨਾਇਆ ਅਤੇ ਆਖ਼ਰਕਾਰ ਉਸ ਨੇ ਇਹ ਖਰੀਦ ਲਈ। ਕਿਸਮਤ ਦਾ ਐਸਾ ਸੰਯੋਗ ਬਣਿਆ ਕਿ ਉਹੀ ਟਿਕਟ 50 ਲੱਖ ਰੁਪਏ ਦੇ ਪਹਿਲੇ ਇਨਾਮ ਵਾਲੀ ਨਿਕਲੀ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਹ ਟਿਕਟ ਸ਼ਿਵਮ ਏਜੰਸੀ ਰਾਹੀਂ ਸਟਾਕਿਸਟ ਭਨੋਟ ਐਂਟਰਪ੍ਰਾਈਜ਼, ਲੁਧਿਆਣਾ ਤੋਂ ਪ੍ਰਾਪਤ ਹੋਈ ਸੀ। ਇਸ ਜਿੱਤ ਤੋਂ ਬਾਅਦ ਲਾਟਰੀ ਸਟਾਲ ‘ਤੇ ਦਿਨ ਭਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.