IMG-LOGO
ਹੋਮ ਅੰਤਰਰਾਸ਼ਟਰੀ: ਬੰਗਾਲ ਦੀ ਖਾੜੀ ‘ਚ ਆਏ ਭੂਚਾਲ ਦੇ ਝਟਕੇ: ਆਂਧਰਾ ਪ੍ਰਦੇਸ਼...

ਬੰਗਾਲ ਦੀ ਖਾੜੀ ‘ਚ ਆਏ ਭੂਚਾਲ ਦੇ ਝਟਕੇ: ਆਂਧਰਾ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਹੱਲਚੱਲ; ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ

Admin User - Jul 12, 2026 11:12 AM
IMG

ਬੰਗਾਲ ਦੀ ਖਾੜੀ ਵਿੱਚ ਐਤਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਸ਼ਹਿਰ ਕਾਕੀਨਾਡਾ ਤੋਂ ਲਗਭਗ 225 ਕਿਲੋਮੀਟਰ ਦੂਰ ਬੰਗਾਲ ਦੀ ਖਾੜੀ ਵਿੱਚ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਦੇ ਇਹ ਝਟਕੇ ਆਂਧਰਾ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਮਹਿਸੂਸ ਕੀਤੇ। ਵਿਸ਼ਾਖਾਪਟਨਮ ਵਿੱਚ ਵੀ ਭੂਚਾਲ ਕਾਰਨ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।


ਆਂਧਰਾ ਪ੍ਰਦੇਸ਼ ਦੇ ਤੱਟ ਨੇੜੇ ਬੰਗਾਲ ਦੀ ਖਾੜੀ ਵਿੱਚ ਐਤਵਾਰ ਸਵੇਰੇ ਰਿਕਟਰ ਪੈਮਾਨੇ 'ਤੇ 4.5 ਤੀਬਰਤਾ ਦਾ ਹਲਕਾ ਭੂਚਾਲ ਦਰਜ ਕੀਤਾ ਗਿਆ। 'ਇੰਡੀਅਨ ਨੈਸ਼ਨਲ ਸੈਂਟਰ ਫਾਰ ਓਸ਼ੀਅਨ ਇਨਫਾਰਮੇਸ਼ਨ ਸਰਵਿਸਿਜ਼' (INCOIS) ਮੁਤਾਬਕ ਭੂਚਾਲ ਸਵੇਰੇ 5:05:46 ਵਜੇ (ਭਾਰਤੀ ਸਮੇਂ ਅਨੁਸਾਰ) ਆਇਆ। ਇਸ ਦਾ ਕੇਂਦਰ ਬੰਗਾਲ ਦੀ ਖਾੜੀ ਵਿੱਚ ਕਾਕੀਨਾਡਾ ਤੱਟ ਤੋਂ ਲਗਭਗ 225 ਕਿਲੋਮੀਟਰ ਦੂਰ, 16.805° ਉੱਤਰੀ ਅਕਸ਼ਾਂਸ਼ ਅਤੇ 84.381° ਪੂਰਵੀ ਦੇਸ਼ਾਂਤਰ 'ਤੇ ਸਥਿਤ ਸੀ।


ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, "ਐਤਵਾਰ ਸਵੇਰੇ ਬੰਗਾਲ ਦੀ ਖਾੜੀ ਵਿੱਚ ਰਿਕਟਰ ਪੈਮਾਨੇ 'ਤੇ 4.5 ਤੀਬਰਤਾ ਦਾ ਹਲਕਾ ਭੂਚਾਲ ਆਇਆ ਅਤੇ ਵਿਸ਼ਾਖਾਪਟਨਮ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹਲਕੇ ਝਟਕੇ ਮਹਿਸੂਸ ਕੀਤੇ ਗਏ।" ਇਸ ਵਿੱਚ ਅੱਗੇ ਦੱਸਿਆ ਗਿਆ ਕਿ ਝਟਕੇ ਬਹੁਤ ਹਲਕੇ ਸਨ, ਜਿਸ ਕਾਰਨ ਸਥਾਨਕ ਨਿਵਾਸੀਆਂ ਵਿੱਚ ਕੋਈ ਦਹਿਸ਼ਤ ਨਹੀਂ ਫੈਲੀ ਅਤੇ ਸਥਿਤੀ ਪੂਰੀ ਤਰ੍ਹਾਂ ਆਮ ਰਹੀ।


ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਸਵੇਰੇ 11:26 ਵਜੇ ਹਿੰਗੋਲੀ 'ਚ 3.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਦੀ ਡੂੰਘਾਈ 'ਤੇ ਸੀ।


ਇਸੇ ਤਰ੍ਹਾਂ ਲੰਘੇ ਵੀਰਵਾਰ ਨੂੰ ਵੀ ਮਹਾਰਾਸ਼ਟਰ ਦੇ ਹਿੰਗੋਲੀ ਅਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ਪਰਭਣੀ ਅਤੇ ਨਾਂਦੇੜ ਵਿੱਚ ਭੂਚਾਲ ਦੇ ਚਾਰ ਝਟਕੇ ਮਹਿਸੂਸ ਕੀਤੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੜਕੇ 1:37 ਵਜੇ ਤੋਂ 3:23 ਵਜੇ ਦਰਮਿਆਨ ਆਏ ਇਨ੍ਹਾਂ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.6 ਤੋਂ 4.6 ਦੇ ਵਿਚਕਾਰ ਦਰਜ ਕੀਤੀ ਗਈ ਸੀ। ਹਾਲਾਂਕਿ ਮਹਾਰਾਸ਼ਟਰ ਵਿੱਚ ਵੀ ਕਿਸੇ ਜਾਨੀ ਨੁਕਸਾਨ ਦੀ ਕੋਈ ਇਤਲਾਹ ਨਹੀਂ ਮਿਲੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.