IMG-LOGO
ਹੋਮ ਪੰਜਾਬ: ਧਾਰਮਿਕ ਦੌਰਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ...

ਧਾਰਮਿਕ ਦੌਰਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹਾਂਗ ਕਾਂਗ ਪਹੁੰਚੇ; ਜੈਕਾਰਿਆਂ ਦੀ ਗੂੰਜ ਅਤੇ ਕਿਰਪਾਨਾਂ ਦੀ ਛਾਂ ਹੇਠ ਹੋਇਆ ਇਤਿਹਾਸਕ...

Admin User - Jul 10, 2026 02:01 PM
IMG

ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤਿੰਨ ਰੋਜ਼ਾ ਵਿਸ਼ੇਸ਼ ਪ੍ਰਚਾਰ ਦੌਰੇ ਤਹਿਤ ਹਾਂਗ ਕਾਂਗ ਪਹੁੰਚ ਗਏ ਹਨ। ਉਹ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸੱਦੇ 'ਤੇ ਇੱਥੇ ਪੁੱਜੇ ਹਨ। ਜਥੇਦਾਰ ਗੜਗੱਜ ਦੇ ਹਾਂਗ ਕਾਂਗ ਦੀ ਧਰਤੀ 'ਤੇ ਕਦਮ ਰੱਖਦਿਆਂ ਹੀ ਉੱਥੇ ਮੌਜੂਦ ਸਥਾਨਕ ਸਿੱਖ ਸੰਗਤਾਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੰਗਤ ਵੱਲੋਂ ਜਥੇਦਾਰ ਸਾਹਿਬ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਭੇਟ ਕਰਕੇ 'ਬੋਲੇ ਸੋ ਨਿਹਾਲ' ਦੇ ਅਕਾਸ਼ਗੁੰਜਾਊ ਜੈਕਾਰਿਆਂ ਨਾਲ ਜੀ ਆਇਆਂ ਨੂੰ ਆਖਿਆ ਗਿਆ।


ਹਵਾਈ ਅੱਡੇ ਤੋਂ ਬਾਅਦ ਜਦੋਂ ਜਥੇਦਾਰ ਸਾਹਿਬ ਦਾ ਕਾਫ਼ਲਾ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ ਦਾਖ਼ਲ ਹੋਇਆ, ਤਾਂ ਉੱਥੇ ਮੌਜੂਦ ਸਿੱਖ ਨੌਜਵਾਨਾਂ ਨੇ ਰਵਾਇਤੀ ਅਤੇ ਖ਼ਾਲਸਾਈ ਅੰਦਾਜ਼ ਵਿੱਚ ਅਦਬ ਸਤਿਕਾਰ ਭੇਟ ਕਰਦਿਆਂ ਕਿਰਪਾਨਾਂ ਦੀ ਛਾਂ ਕਰਕੇ ਸਿੰਘ ਸਾਹਿਬ ਦਾ ਸਵਾਗਤ ਕੀਤਾ। ਆਪਣੇ ਇਸ ਤਿੰਨ ਦਿਨਾਂ ਪ੍ਰਵਾਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀ ਭਰਨਗੇ। ਇਸ ਦੌਰਾਨ ਉਹ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ ਅਤੇ ਸਥਾਨਕ ਨੌਜਵਾਨ ਪੀੜ੍ਹੀ ਨੂੰ ਸਿੱਖੀ ਅਤੇ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਪ੍ਰੇਰਨਾਦਾਇਕ ਪ੍ਰਵਚਨ ਕਰਨਗੇ। ਇਸ ਦੌਰੇ ਦੌਰਾਨ ਜਥੇਦਾਰ ਸਾਹਿਬ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਹਨ।


ਇੱਥੇ ਇਹ ਦੱਸਣਾ ਬੇਹੱਦ ਅਹਿਮ ਹੈ ਕਿ ਹਾਂਗ ਕਾਂਗ ਵਿੱਚ ਸਿੱਖਾਂ ਦਾ ਇਤਿਹਾਸ ਲਗਭਗ ਸਵਾ ਸਦੀ (125 ਸਾਲ) ਪੁਰਾਣਾ ਹੈ। ਸਾਲ 1901 ਵਿੱਚ ਇੱਥੇ ਪਹੁੰਚੇ ਸਿੱਖ ਸ਼ਰਧਾਲੂਆਂ ਨੇ 'ਸ੍ਰੀ ਗੁਰੂ ਸਿੰਘ ਸਭਾ' ਦੀ ਸਥਾਪਨਾ ਕੀਤੀ ਸੀ, ਜੋ ਅੱਜ ਇੱਕ ਬੇਹੱਦ ਖ਼ੂਬਸੂਰਤ ਅਤੇ ਵਿਸ਼ਾਲ 'ਗੁਰਦੁਆਰਾ ਖ਼ਾਲਸਾ ਦੀਵਾਨ ਸਿੱਖ ਟੈਂਪਲ' ਦੇ ਰੂਪ ਵਿੱਚ ਸੁਸ਼ੋਭਿਤ ਹੈ ਅਤੇ ਉੱਥੋਂ ਦੇ ਸਿੱਖ ਭਾਈਚਾਰੇ ਦਾ ਮੁੱਖ ਧਾਰਮਿਕ ਕੇਂਦਰ ਹੈ।


ਸਿੰਘ ਸਾਹਿਬ ਦੇ ਸਵਾਗਤ ਅਤੇ ਸਮਾਗਮ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵੰਤ ਸਿੰਘ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਪਟਿਆਲਾ ਅਤੇ ਮੀਤ ਪ੍ਰਧਾਨ ਜੁਗਰਾਜ ਸਿੰਘ ਡੁੱਗਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਪ੍ਰਬੰਧਕੀ ਮੈਂਬਰ ਮਹਿੰਦਰ ਸਿੰਘ ਪੱਕੀ, ਸਾਬਕਾ ਪ੍ਰਧਾਨ ਦਲਜੀਤ ਸਿੰਘ ਜ਼ੀਰਾ, ਸਾਬਕਾ ਬੋਰਡ ਮੈਂਬਰ ਬਲਜਿੰਦਰ ਸਿੰਘ ਦਸਮੇਸ਼ ਨਗਰ, ਜੁਝਾਰ ਸਿੰਘ, ਸਾਬਕਾ ਸਕੱਤਰ ਜਸਕਰਨ ਸਿੰਘ ਵਾਂਦਰ, ਬਲਜੀਤ ਸਿੰਘ ਸਮੇਤ ਸੁਖਚੈਨ ਸਿੰਘ, ਗਗਨਪ੍ਰੀਤ ਸਿੰਘ, ਜੀਵਨ ਸਿੰਘ, ਤੇਜਪਾਲ ਸਿੰਘ ਅਤੇ ਨਵਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਸਥਾਨਕ ਸੰਗਤਾਂ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.