IMG-LOGO
ਹੋਮ ਰਾਸ਼ਟਰੀ: UDISE ਰਿਪੋਰਟ 'ਚ ਵੱਡਾ ਖੁਲਾਸਾ: ਰਾਜਸਥਾਨ ਦੇ 140 ਸਕੂਲਾਂ 'ਚ...

UDISE ਰਿਪੋਰਟ 'ਚ ਵੱਡਾ ਖੁਲਾਸਾ: ਰਾਜਸਥਾਨ ਦੇ 140 ਸਕੂਲਾਂ 'ਚ 'ਜ਼ੀਰੋ' ਵਿਦਿਆਰਥੀ, ਫਿਰ ਵੀ ਤਾਇਨਾਤ ਹਨ 189 ਅਧਿਆਪਕ; 8ਵੀਂ ਮਗਰੋਂ ਪੜ੍ਹਾਈ ਛੱਡਣ ਦੀ ਦਰ ਚਿੰਤਾਜਨਕ

Admin User - Jul 09, 2026 02:25 PM
IMG

ਦੇਸ਼ ਦੀ ਸਿੱਖਿਆ ਵਿਵਸਥਾ ਦਾ ਲੇਖਾ-ਜੋਖਾ ਕਰਨ ਵਾਲੀ ਸੰਸਥਾ UDISE ਨੇ ਸੈਸ਼ਨ 2025-26 ਲਈ ਭਾਰਤੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਅਕਾਦਮਿਕ ਪ੍ਰਣਾਲੀ 'ਤੇ ਆਧਾਰਿਤ ਇੱਕ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਸਾਹਮਣੇ ਆਏ ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਹਨ, ਜੋ ਜ਼ਮੀਨੀ ਪੱਧਰ 'ਤੇ ਚੱਲ ਰਹੇ ਵਿਦਿਅਕ ਪ੍ਰਬੰਧਾਂ ਦੇ ਵੱਡੇ ਨੁਕਸਾਂ ਨੂੰ ਉਜਾਗਰ ਕਰਦੇ ਹਨ। ਖ਼ਾਸ ਕਰਕੇ ਰਾਜਸਥਾਨ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਤਾਇਨਾਤੀ ਦੇ ਸੰਤੁਲਨ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।


ਰਿਪੋਰਟ ਮੁਤਾਬਕ ਰਾਜਸਥਾਨ ਵਿੱਚ ਕੁੱਲ 1,06,445 ਸਕੂਲ ਹਨ, ਜਿੱਥੇ 15.9 ਮਿਲੀਅਨ (ਕਰੀਬ 1.59 ਕਰੋੜ) ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 7,93,158 ਅਧਿਆਪਕ ਨਿਯੁਕਤ ਹਨ, ਜਿਸ ਨਾਲ ਔਸਤਨ ਅਧਿਆਪਕ-ਵਿਦਿਆਰਥੀ ਅਨੁਪਾਤ 20 ਬਣਦਾ ਹੈ। ਪਰ ਇਸ ਦੀ ਅਸਲ ਤਸਵੀਰ ਚਿੰਤਾਜਨਕ ਹੈ। ਸੂਬੇ ਦੇ 140 ਸਕੂਲ ਅਜਿਹੇ ਹਨ ਜਿੱਥੇ ਇੱਕ ਵੀ ਵਿਦਿਆਰਥੀ ਨਹੀਂ ਹੈ, ਪਰ ਉੱਥੇ 189 ਅਧਿਆਪਕ ਤਾਇਨਾਤ ਹਨ। ਇਸ ਦੇ ਉਲਟ, 7,200 ਸਕੂਲ ਅਜਿਹੇ ਹਨ ਜੋ ਸਿਰਫ਼ ਇੱਕ-ਇੱਕ ਅਧਿਆਪਕ ਦੇ ਭਰੋਸੇ ਚੱਲ ਰਹੇ ਹਨ, ਜਦਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਕੁੱਲ ਗਿਣਤੀ 1 ਲੱਖ 78 ਹਜ਼ਾਰ 531 ਹੈ।


ਰਿਪੋਰਟ ਵਿੱਚ ਸੂਬੇ ਅੰਦਰ 'ਡਰਾਪ ਆਊਟ ਰੇਟ' (ਸਕੂਲ ਛੱਡਣ ਦੀ ਦਰ) ਨੂੰ ਲੈ ਕੇ ਵੀ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਰਾਜਸਥਾਨ ਵਿੱਚ ਪ੍ਰਾਇਮਰੀ ਪੱਧਰ 'ਤੇ ਸਕੂਲ ਛੱਡਣ ਦੀ ਦਰ 3.6% ਅਤੇ ਮਿਡਲ ਪੱਧਰ 'ਤੇ 4.4% ਹੈ, ਪਰ ਜਿਵੇਂ ਹੀ ਬੱਚੇ 8ਵੀਂ ਜਮਾਤ ਪਾਸ ਕਰਦੇ ਹਨ, ਇਹ ਦਰ ਸੈਕੰਡਰੀ ਪੱਧਰ 'ਤੇ ਵਧ ਕੇ 7.5% ਤੱਕ ਪਹੁੰਚ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਕੁੜੀਆਂ ਦੇ ਮੁਕਾਬਲੇ ਮੁੰਡੇ 8ਵੀਂ ਤੋਂ ਬਾਅਦ ਪੜ੍ਹਾਈ ਜ਼ਿਆਦਾ ਛੱਡ ਰਹੇ ਹਨ। ਸੈਕੰਡਰੀ ਪੱਧਰ 'ਤੇ ਮੁੰਡਿਆਂ ਦੀ ਡਰਾਪ ਆਊਟ ਦਰ 8.1% ਹੈ, ਜਦਕਿ ਕੁੜੀਆਂ ਦੀ 6.8% ਦਰਜ ਕੀਤੀ ਗਈ ਹੈ।


ਜੇਕਰ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਗੱਲ ਕਰੀਏ ਤਾਂ ਡਿਜੀਟਲ ਇੰਡੀਆ ਦੇ ਦਾਅਵਿਆਂ ਦੇ ਬਾਵਜੂਦ ਸੂਬੇ ਦੇ 69,983 ਸਰਕਾਰੀ ਸਕੂਲਾਂ ਵਿੱਚੋਂ ਸਿਰਫ਼ 63,117 ਸਕੂਲਾਂ ਕੋਲ ਹੀ ਬਿਜਲੀ ਦਾ ਕੁਨੈਕਸ਼ਨ ਹੈ, ਯਾਨੀ ਕਰੀਬ 10 ਫ਼ੀਸਦੀ ਸਕੂਲ ਅਜੇ ਵੀ ਹਨੇਰੇ ਵਿੱਚ ਹਨ। ਇਸ ਤੋਂ ਵੀ ਵੱਡੀ ਚਿੰਤਾ ਇਹ ਹੈ ਕਿ ਸੂਬੇ ਦੇ 1,475 ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਅਜੇ ਤੱਕ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੈ। ਇਹ ਰਿਪੋਰਟ ਸਿੱਖਿਆ ਵਿਭਾਗ ਦੇ ਦਾਅਵਿਆਂ ਦੀ ਫ਼ੋਕੀ ਫੂਕ ਕੱਢਦਿਆਂ ਨਵੇਂ ਸਿਰਿਓਂ ਸੁਧਾਰ ਕਰਨ ਵੱਲ ਇਸ਼ਾਰਾ ਕਰਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.